ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਬਣਦਾ। ਸੋਚ ਵਿਚਾਰ ਕੇ ਕ੍ਰਿਸ਼ਨ ਕਾਂਤ ਨੇ ਚਾਰ ਦਿਨ ਦੇ ਇਕਰਾਰ ਤੇ ਰਜਨੀ ਨੂੰ ਪੇਕੇ ਭੇਜ ਦਿਤਾ।

ਚਾਰ ਦਿਨ ਪਿਛੋਂ ਗੁਬਿੰਦ ਲਾਲ ਆ ਪਹੁੰਚਿਆ। ਸੁਨਿਆ ਰਜਨੀ ਆਪਣੇ ਪਿਤਾ ਦੇ ਘਰ ਗਈ ਹੈ, ਅਜ ਉਸ ਨੂੰ ਲਿਔਣ ਲਈ ਪਾਲਕੀ ਜਾਏਗੀ। ਗਬਿੰਦ ਲਾਲ ਨੇ ਸਭ ਸਮਝ ਲਿਆ। ਦਿਲ ਵਿਚ ਬੜੇ ਅਭਿਮਾਨ ਨਾਲ ਸੋਚਿਆ-ਇਤਨਾ ਅਵਿਸ਼ਵਾਸ! ਬਿਨਾ ਕੁਛ ਜਾਣੇ ਬੁਝੇ ਮੈਨੂੰ ਛੱਡ ਕੇ ਚਲੀ ਗਈ। ਮੈਂ ਹੁਣ ਰਜਨੀ ਦਾ ਮੂੰਹ ਨਹੀਂ ਦੇਖਾਂਗਾ। ਕੀ ਮੈਂ ਰਜਨੀ ਬਿਨਾ ਜੀਊਂਨਹੀਂ ਸਕਦਾ?

ਇਹ ਸੋਚ ਗੁਬਿਦ ਲਾਲ ਨੇ ਮਾਤਾ ਨੂੰ ਮਨਾ ਕੀਤਾ ਕਿ ਰਜਨੀ ਨੂੰ ਲਿਆਉਨ ਵਾਸਤੇ ਪਾਲਕੀ ਨ ਜਾਏ। ਕਿਉਂ ਮਨਾ ਕੀਤਾ ਕਿਸੇ ਨੂੰ ਨਹੀਂ ਦਸਿਆ, ਉਸ ਦੀ ਰਾਏ ਨਾਲ ਕ੍ਰਿਸ਼ਨ ਕਾਂਤ ਨੇ ਰਜਨੀ ਨੂੰ ਲਿਆਉਨ ਲਈ ਕੋਈ ਆਦਮੀ ਨੂੰ ਭੇਜਿਆ।


ਚਵੀਵਾਂ ਕਾਂਡ

ਏਸੇ ਤਰਾਂ ਚਾਰ ਦਿਨ ਬੀਤ ਗਏ। ਰਜਨੀ ਨੂੰ ਲਿਆਉਨ ਲਈ ਕੋਈ ਆਦਮੀ ਨਹੀਂ ਗਿਆ। ਰਜਨੀ ਵੀ ਨਾ ਆਈ। ਗੁਬਿੰਦ ਲਾਲ ਨੇ ਮਨ ਵਿਚ ਸੋਚਿਆ, ਰਜਨੀ ਨੂੰ ਬੜਾ ਗਰੂਰ ਹੋ ਗਿਆ ਏ, ਜਰਾ ਉਸ ਨੂੰ ਰੁਵਾਵਾਂਗਾ। ਪਰ ਕਦੀ ਸੁਨੇ ਘਰ ਨੂੰ ਦੇਖ ਕੇ ਆਪ ਹੀ ਰੋਣ ਲਗ ਪੈਂਦਾ ਸੀ। ਫਿਰ ਅਥਰੂ ਪੂੰਝ ਕੇ ਕਰੋਧ ਕਰਦਾ, ਕਰੋਧ ਕਰ ਰਜਨੀ ਨੂੰ ਭੁਲਾ ਦੇਨ ਦੀ ਚੇਸ਼ਟਾ ਕਰਦਾ। ਪਰ ਭੁਲਾਨ ਦਾ ਕੀ ਉਪਾ ਹੈ? ਸੁਖ ਚਲਾ ਜਾਂਦਾ ਹੈ, ਉਸ ਦੀ ਯਾਦ ਨਹੀਂ ਜਾਂਦੀ, ਘਾਲਗਿਆ ਹੋਇਆ ਸੁਕ ਜਾਂਦਾ ਹੈ ਪਰ ਨਿਸ਼ਾਨ ਨਹੀਂ ਜਾਂਦਾ। ਆਦਮੀ ਮਰ

੯੩