ਜਾਂਦਾ ਹੈ ਉਸ ਦਾ ਨਾਂ ਨਹੀਂ ਲੋਪ ਹੁੰਦਾ।
ਅੰਤ ਵਿਚ ਗੁਬਿਦ ਲਾਲ ਨੇ ਨਿਸਚਾ ਕੀਤਾ ਕਿ ਰਜਨੀ ਨੂੰ ਭੁਲ ਜਾਣ ਦਾ ਸਭ ਤੋਂ ਵਡਾ ਉਪਾ ਹੈ ਰਾਣੀ ਦਾ ਚਿੰਤਨ ਕਰਣਾ। ਰਾਣੀ ਦੀ ਸੁੰਦਰਤਾ ਇਕ ਦਿਨ ਦੇ ਲਈ ਵੀ ਗੁਬਿੰਦ ਲਾਲ ਦੇ ਦਿਲ ਵਿਚੋਂ ਨਹੀਂ ਸੀ ਗਈ। ਗੁਬਿਦ ਲਾਲ ਜਬਰਦਸਤੀ ਉਸ ਨੂੰ ਜਗਾ ਨਹੀਂ ਦੇਂਦਾ, ਨਹੀਂ ਤਾਂ ਕਦੀ ਉਹ ਛਡਦੀ। ਕਹਾਣੀ ਸੁਣਦ ਹਾਂ ਕਿ ਕਿਸੇ ਦੇ ਘਰ ਵਿਚ ਭੂਤ ਉਪਦਰ ਮਚਾਂਦੇ ਹਨ, ਦਿਨ ਰਾਤ ਘਰ ਵਿਚ ਦੇਖਦੇ ਰਹਿੰਦੇ ਹਨ। ਪਰ ਕੋਈ ਜਾਦੂਗਰ ਉਨ੍ਹਾਂ ਨੂੰ ਕਢ ਦੇਂਦਾ ਹੈ। ਉਸੇ ਤਰਾਂ ਰਾਣੀ ਪ੍ਰੇਤਨੀ ਗੁਬਿੰਦ ਲਾਲ ਦ ਹਿਟਦੇ ਮਦਰ ਵਿਚ ਦਿਨ ਰਾਤ ਝਾਕ ਰਹੀ ਹੈ ਪਰ ਉਹ ਉਸ ਨੂੰ ਭਜਾ ਦੇਂਦਾ ਹੈ।
ਜਿਸ ਤਰਾਂ ਜਲ ਵਿਚ ਚੰਦਰਮਾ ਅਰ ਸੂਰਜ ਦੀ ਛਾਇਆ ਰਹਿੰਦੀ ਹੈ, ਉਸੇ ਤਰਾਂ ਦਿਨ ਰਾਤ ਗੁਬਿੰਦ ਲਾਲ ਦੇ ਹਿਰਦੇ ਵਿਚ ਰਾਣੀ ਦੀ ਛਾਇਆ ਰਹਿੰਦੀ ਹੈ। ਗੁਬਿੰਦ ਲਾਲ ਨੇ ਸੋਚਿਆ-ਜੇ ਰਜਨੀ ਨੂੰ ਮੈਂ ਭੁਲਾ ਹੀ ਦੇਣਾ ਹੈ ਤਾਂ ਰਾਣੀ ਦਾ ਚਿੰਤਨ ਕਰਨਾ ਚਾਹੀਦਾ ਹੈ। ਨਹੀਂ ਤੇ ਇਹ ਦੁਖ ਕਿਸੇ ਪ੍ਰਕਾਰ ਦੂਰ ਨਹੀਂ ਹੋ ਸਕਦਾ। ਬਹੁਤ ਸਾਰੇ ਅਨਾੜੀ ਵੈਦ ਮਾਮੂਲੀ ਬਿਮਾਰੀ ਲਈ ਬਹੁਤ ਵਡੀ ਵਡੀ ਦਵਾਈ ਦੀ ਵਰਤੋਂ ਕਰਦੇ ਹਨ। ਇਸੇ ਤਰਾਂ ਗੁਬਿਦ ਲਾਲ ਨੇ ਸਾਧਾਰਨ ਰੋਗ ਲਈ ਜ਼ਹਿਰ ਦਾ ਵਰਤਨਾ ਨਿਸਚੇ ਕੀਤਾ।
ਰਾਣੀ ਦੀ ਗਲ ਪਹਿਲੇ ਸੁਖ ਵਿਚ ਸੀ ਹੁਣ ਦੁਖ ਵਿਚ ਰਹਿਣ ਲਗੀ। ਦੁਖ ਵਿਚ ਉਸ ਨੇ ਵਾਸ਼ਨਾ ਦਾ ਰੂਪ ਧਾਰਨ ਕੀਤਾ। ਗੁਬਿਦ ਲਾਲ ਫੁਲਾਂ ਨਾਲ ਲਦੀ ਹੋਈ ਉਸ ਫੁਲਵਾੜੀ ਵਿਚ ਬੈਠਾ, ਉਸੇ ਵਾਸ਼ਨਾ ਦੇ ਲਈ ਪਸਚਾਤਾਪ ਕਰ ਰਿਹਾ ਸੀ। ਅਸਮਾਨ ਤੇ ਬਦਲ ਘਿਰ ਆਏ ਸਨ। ਕਦੀ ਕਦੀ ਜੋਰ ਨਾਲ ਮੀਂਹ ਪੈਂਦਾ ਸੀ, ਅਰ ਕਦੀ ਕਦੀ ਟਿਪ ਟਿਪ ਬੂੰਦਾਂ ਪੈਂਦੀਆਂ ਸਨ। ਪਰ ਮੀਂਂਹ ਬੰਦ ਨਹੀਂ ਸੀ ਹੁੰਦਾ। ਸ਼ਾਮ ਹੋ ਗਈ। ਬਾਰੂਨੀ ਤਲਾ ਦਾ ਕੰਢਾ ਸਾਫ ਸਾਫ ਦਿਖਾਈ ਨਹੀਂ ਸੀ ਦੇਂਦਾ। ਗੁਬਿੰਦ ਲਾਲ ਨੇ ਦੇਖਿਆ ਇਕ
੯੪