੧੦੭
ਗੁਰਦੇਈ-ਮੈਂ ਇਕ ਫਕੀਰ ਪਾਸੋਂ ਮੁਲ ਲਈ ਸੀ।
ਅਰਜਨ ਸਿੰਘ ਸਤਾਰ ਵਜਾਉਣ ਅਤੇ ਗਾਉਣ ਲੱਗ ਪਿਆ, ਇਹ ਅਸੀਂ ਦਸ ਚੁਕੇ ਹਾਂ ਕਿ ਅਰਜਨ ਸਿੰਘ ਦੀ ਅਵਾਜ਼ ਬੜੀ ਬਰੀਕ, ਸੋਹਣੀ ਅਤੇ ਦਿਲ ਚੀਰਵੀਂ ਸੀ। ਗੁਰਦੇਈ ਦੇ ਦਿਲ ਵਿਚ ਅਰਜਨ ਸਿੰਘ ਦਾ ਪਰੇਮ ਅੱਗੇ ਹੀ ਧਸ ਚੁਕਾ ਸੀ ਹੁਣ ਉਹਦੀਆਂ ਅੱਖਾਂ ਜ਼ੋਰ ਨਾਲ ਚਮਕਣ ਲੱਗ ਪਈਆਂ ਉਹ ਅਰਜਨ ਸਿੰਘ ਦੀ ਦਸ਼ਾ ਬਿਲਕੁਲ ਭੁਲ ਗਈ, ਇਸ ਵੇਲੇ ਉਹਦੇ ਦਿਮਾਗ ਉੱਤੇ ਕਾਮ ਦਾ ਭੂਤ ਸਵਾਰ ਸੀ, ਉਸ ਨੂੰ ਅਜੇਹਾ ਮਲੂਮ ਹੁੰਦਾ ਸੀ ਕਿ ਮਾਨੋ ਅਰਜਨ ਸਿੰਘ ਉਸ ਦਾ ਪਤੀ ਹੈ ਅਤੇ ਉਹ ਇਸਤ੍ਰੀ ਅਤੇ ਪ੍ਰਮੇਸ਼ਰ ਨੇ ਦੋਹਾਂ ਨੂੰ ਇਕ ਦੂਜੇ ਲਈ ਪੈਦਾ ਕੀਤਾ ਹੈ। ਅਰਜਨ ਸਿੰਘ ਬੜਾ ਤਾੜ ਬਾਜ਼ ਆਦਮੀ ਸੀ, ਉਹ ਗੁਰਦੇਈ ਦੇ ਮੂੰਹ ਅਤੇ ਅੱਖਾਂ ਤੋਂ ਉਸ ਦੇ ਦਿਲ ਦਾ ਨਸ਼ਾ ਤਾੜ ਗਿਆ। ਪਰ ਗੁਰਦੇਈ ਬਹੁਤ ਛੇਤੀ ਏਸ ਨਸ਼ੇ ਵਿਚੋਂ ਜਾਗ ਪਈ ਅਤੇ ਬੋਲੀ:-
ਗੁਰਦੇਈ-(ਹੱਸ ਕੇ) ਮੇਰੇ ਘਰੋਂ ਨਿਕਲ ਜਾਓ।
ਅਰਜਨ ਸਿੰਘ-(ਹੈਰਾਨ ਹੋ ਕੇ) ਹੈਂ! ਇਹ ਕੀ?'
ਗੁਰਦੇਈ-ਤੁਸੀਂ ਏਥੋਂ ਚਲੇ ਜਾਓ, ਨਹੀਂ ਤਾਂ ਮੈਂ ਉਠ ਕੇ ਚਲੀ ਜਾਵਾਂਗੀ।
ਅਰਜਨ ਸਿੰਘ-ਕੋਈ ਕਸੂਰ ਕਿ ਐਵੇਂ ਹੀ?
ਗੁਰਦੇਈ-ਬਸ ਕਹਿ ਦਿਤਾ ਕਿ ਚਲੇ ਜਾਓ, ਨਹੀਂ ਤਾਂ ਮੈਂ ਕਿਸੇ ਹੋਰ ਨੂੰ ਸਦ ਲਵਾਂਗੀ, ਤੁਸੀਂ ਮੈਨੂੰ ਕਿਉਂ ਘਾਇਲ ਕਰਦੇ ਹੋ?
ਅਰਜਨ ਸਿੰਘ-ਕੀ ਇਸਤ੍ਰੀ ਦਾ ਇਹੋ ਸੁਭਾ ਹੈ?