ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/106

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੧੧੨)

ਨਹੀਂ ਤਾਂ ਇਕ ਦੋ ਦਿਨ ਪਿਛੋਂ ਹੀ ਸਹੀ।' ਗੁਰਬਖਸ਼ ਕੌਰ ਚਿੱਠੀ ਪੜ੍ਹ ਕੇ ਹੈਰਾਨ ਰਹਿ ਗਈ ਉਸ ਦੀ ਸਮਝ ਵਿਚ ਨਹੀਂ ਆਉਂਦਾ ਸੀ ਕਿ ਕੀ ਗੱਲ ਹੈ? ਸਾਰਾ ਦਿਨ ਗੁਰਬਖਸ਼ ਕੌਰ ਨੇ ਸੋਚ ਸਾਗਰ ਵਿਚ ਗੋਤੇ ਖਾਂਦਿਆਂ ਲੰਘਾਇਆ ਲੌਢੇ ਵੇਲੇ ਗੁਰਦਿਤ ਸਿੰਘ ਜੀ ਕਚਹਿਰੀਓਂ ਆਏ ਤਾਂ ਗੁਰਬਖਸ਼ ਕੌਰ ਚੁਪ ਚਾਪ ਮੰਜੀ ਉਤੇ ਲੇਟੀ ਹੋਈ ਸੀ ਗੁਰਦਿਤ ਸਿੰਘ ਨੇ ਪੰਜ ਚਾਰ ਮਿੰਟ ਖਲੋ ਕੇ ਬੂਹੇ ਥਾਣੀਂ ਬਾਹਰ ਤਕਿਆ ਅਤੇ ਢਲਦੇ ਜਾਂਦੇ ਸੂਰਜ ਵਲ ਤਕ ਕੇ ਬੋਲਿਆ-ਹੇ ਸੂਰਜ ਦੇਵਤਾ? ਤੂੰ ਉਗਾਹ ਹੈਂ ਅਤੇ ਇਸ ਗੁਸੈਲ ਨੂੰ ਕਹਿ ਦੇ ਕਿ ਮੇਰੇ ਨਾਲ ਗਲ ਕਰੇ ਨਹੀਂ ਤਾਂ ਮੈਂ ਫੇਰ ਕਚਹਿਰੀ ਚਲਿਆ ਜਾਵਾਂਗਾ।'
ਗੁਰਬਖਸ਼ ਕੌਰ-(ਉਠ ਕੇ) ਤੁਹਾਡੇ ਨਾਲ ਗੱਲ ਕਰਨੀ ਨਿਸਫਲ ਹੈ ਤੁਸੀਂ ਹੁਣੇ ਫੇਰ ਮੁਕੱਦਮਿਆਂ ਦੇ ਕਾਗਜ਼ ਦੇਖਣ ਲੱਗ ਜਾਣਾ ਹੈ ਮੇਰੀ ਗਲ ਬਾਤ ਕਿਸ ਤਰ੍ਹਾਂ ਸੁਣੋਗੇ? (ਇਹ ਕਹਿਕੇ ਉਹ ਆਪਣੇ ਪਤੀ ਦੇ ਪਾਸ ਆ ਬੈਠੀ ਤੇ ਪ੍ਰੇਮ-ਦ੍ਰਿਸ਼ਟੀ ਨਾਲ ਤਕ ਕੇ ਪ੍ਰੀਤਮ ਕੌਰ ਦੀ ਚਿਠੀ ਉਸ ਦੇ ਹੱਥ ਦੇ ਕੇ ਕਿਹਾ ਇਸ ਦਾ ਅਰਥ ਮੈਨੂੰ ਛੇਤੀ ਸਮਝਾਓ)
ਗੁਰਦਿਤ ਸਿੰਘ ਨੇ ਚਿੱਠੀ ਹੱਥ ਵਿਚ ਲਈ ਤੇ ਪਿਆਰੀ ਪਤਨੀ ਨੂੰ ਪ੍ਰੇਮ ਨਾਲ ਬਾਹੋਂ ਫੜ ਕੇ ਛਾਤੀ ਨਾਲ ਲਾਉਣਾ ਚਾਹਿਆ। ਗੁਰਬਖਸ਼ ਕੌਰ ਦੇ ਚਿਹਰੇ ਉਤੇ ਬਨਾਉਟੀ ਗੁਸੇ ਦੇ ਚਿੰਨ੍ਹ ਨਜ਼ਰ ਆਉਣ ਲਗੇ ਅਤੇ ਉਹ ਇਕ ਕਦਮ ਪਿਛੇ ਹਟ ਕੇ ਬੋਲੀ 'ਬੱਸ ਬੱਸ' ਪਹਿਲਾਂ ਮੇਰਾ ਹੁਕਮ ਮੰਨੋ।
ਭਾਵੇਂ ਗੁਰਦਿਤ ਸਿੰਘ ਦਾ ਜੀ ਇਸ ਵੇਲੇ ਜਾਨ ਤੋਂ ਪਿਆਰੀ ਅਰਧੰਗੀ ਨੂੰ ਛਾਤੀ ਨਾਲ ਲਾ ਕੇ ਸਾਰੇ ਦਿਨ ਦੀ