(੧੩੮)
ਕਿਉਂਕਿ ਸੁਰੱਸਤੀ ਨਾਲ ਤੁਹਾਡਾ ਪ੍ਰੇਮ ਹੋਵੇਗਾ, ਪ੍ਰੇਮ ਵਿੱਚ ਬੇਂ ਫਿਕਰ ਨਾ ਹੋਣਾ, ਕਿਉਂਕਿ ਪ੍ਰੇਮ ਹੀ ਆਦਮੀ ਨੂੰ ਪ੍ਰਸੰਨ ਰੱਖ ਸਕਦਾ ਹੈ ਅਤੇ ਪ੍ਰੇਮ ਦੇ ਬਿਨਾ ਆਦਮੀ ਸੰਸਾਰਕ ਜੀਵਨ ਸੁਆਦ ਨਾਲ ਨਹੀਂ ਕੱਟ ਸਕਦਾ।"
ਕੁਝ ਦਿਨ ਠਹਿਰ ਕੇ ਸੁੰਦਰ ਸਿੰਘ ਨੇ ਏਸ ਚਿੱਠੀ ਦਾ ਇਹ ਉੱਤਰ ਦਿੱਤਾ:-
ਮੈਂ ਦਿਲੀ ਘਬਰਾ ਦੇ ਕਾਰਨ ਤੁਹਾਡੇ ਪੱਤ੍ਰ ਦਾ ਉੱਤਰ ਛੇਤੀ ਨਹੀਂ ਦੇ ਸਕਿਆ ਤੁਸਾਂ ਜੋ ਕੁਝ ਲਿਖਿਆ ਹੈ, ਮੈਂ ਉਸ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਤੁਹਾਡੀ ਸਲਾਹ ਨੇਕ ਹੈ, ਪਰ ਮੈਂ ਘਰ ਵਿਚ ਠਹਿਰ ਨਹੀਂ ਸਕਦਾ ਪ੍ਰੀਤਮ ਕੌਰ ਨੂੰ ਗਿਆਂ ਇਕ ਮਹੀਨੇ ਤੋਂ ਵਧ ਸਮਾਂ ਹੋ ਗਿਆ ਪਰ ਅੱਜ ਤਕ ਓਸ ਦਾ ਕੋਈ ਪਤਾ ਨਹੀਂ ਲਗਾ, ਮੈਂ ਓਸ ਦੇ ਪਿੱਛੇ ਹੀ ਜਾਣ ਦਾ ਇਰਾਦਾ ਰੱਖਦਾ ਹਾਂ, ਮੈਂ ਉਹਦੀ ਭਾਲ ਵਿੱਚ ਟੱਕਰਾਂ ਮਾਰਦਾ ਫਿਰਾਂਗਾ, ਜੇ ਉਹ ਮੈਨੂੰ ਮਿਲ ਪਈ ਤਾਂ ਆਪਣੇ ਘਰ ਲੈ ਆਵਾਂਗਾ। ਮੈਂ ਸੁਰੱਸਤੀ ਦੇ ਪਾਸ ਨਹੀਂ ਰਹਿ ਸਕਦਾ। ਉਸ ਨੂੰ ਵੇਖ ਕੇ ਮੈਨੂੰ ਦੁਖ ਹੁੰਦਾ ਹੈ ਏਸ ਵਿਚ ਓਸ ਦਾ ਕੋਈ ਕਸੂਰ ਨਹੀਂ, ਕਸੂਰ ਤਾਂ ਮੇਰਾ ਹੈ, ਪਰ ਮੇਰੇ ਵਿਚ ਉਸ ਨੂੰ ਦੇਖਣ ਦੀ ਤਾਕਤ ਨਹੀਂ, ਪਹਿਲਾਂ ਤਾਂ ਮੈਂ ਉਸ ਨੂੰ ਕੁਝ ਨਹੀਂ ਕਹਿੰਦਾ ਸੀ ਪਰ ਹੁਣ ਓਹਦੇ ਦੂਸ਼ਨ ਲੱਭਦਾ ਹਾਂ। ਉਹ ਰੋਂਦੀ ਹੈ ਪਰ ਮੈਂ ਕੀ ਕਰ ਸਕਦਾ ਹਾਂ, ਮੈਂ ਛੇਤੀ ਹੀ ਤੁਹਾਨੂੰ ਮਿਲਾਂਗਾ।”
ਗੱਲ ਕੀ ਜੋ ਸੁੰਦਰ ਸਿੰਘ ਨੇ ਉਪ੍ਰੋਕਤ ਚਿੱਠੀ ਵਿੱਚ ਦੱਸਿਆ ਸੀ ਸੋ ਕਰ ਵਖਾਇਆ, ਅਰਥਾਤ ਕੁਲ ਜਾਇਦਾਦ ਵਗੈਰਾ ਦਾ ਪ੍ਰਬੰਧ ਆਪਣੇ ਇੱਕ ਇਤਬਾਰੀ ਏਜੰਟ ਦੇ ਸਪੁਰਦ