ਪੰਨਾ:ਵਹੁਟੀਆਂ.pdf/134

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੪੦)

ਕਾਂਡ-੨੨

ਜਿਸ ਤਰ੍ਹਾਂ ਰੂੰ ਦਾ ਢੇਰ ਅੱਗ ਦੇ ਸਾਹਮਣੇ ਰੱਖਣ ਨਾਲ ਧੁਖ ਉੱਠਦਾ ਹੈ, ਏਸੇ ਤਰ੍ਹਾਂ ਗੁਰਦੇਈ ਵੀ ਅਰਜਨ ਸਿੰਘ ਦੀ ਸੁੰਦਰਤਾ-ਅਗਨੀ ਦੇ ਸਾਮ੍ਹਣੇ ਧੁੱਖ ਰਹੀ ਸੀ। ਅੱਜ ਤੱਕ ਗੁਰਦੇਈ ਕਈ ਵੇਰੀ ਆਪਣਾ ਸੀਲ ਧਰਮ ਅਰਜਨ ਸਿੰਘ ਦੀ ਸੁੰਦਰਤਾ ਦੀ ਭੇਟਾ ਕਰ ਚੁਕਦੀ ਪਰ ਅਰਜਨ ਸਿੰਘ ਦੀ ਬਦਮਾਸ਼ੀ ਅਤੇ ਸੁਰੱਸਤੀ ਨਾਲ ਪ੍ਰੇਮ ਨੇ ਉਸ ਨੂੰ ਬਚਾਈ ਰਖਿਆ। ਗੁਰਦੇਈ ਵਿੱਚ ਸੈਲਫ ਕੰਟਰੋਲ ਦੀ ਸ਼ਕਤੀ ਸੀ ਅਤੇ ਏਹੋ ਕਾਰਨ ਸੀ ਕਿ ਭਾਵੇਂ ਉਹ ਨੇਕ ਨਹੀਂ ਵੀ ਸੀ ਤਾਂ ਵੀ ਉਸ ਨੇ ਆਪਣੇ ਜੋਸ਼ ਨੂੰ ਦਬਾ ਕੇ ਆਪਣਾ ਧਰਮ ਬਚਾਈ ਰੱਖਿਆ ਅਤੇ ਏਸੇ ਜੋਸ਼ ਨੂੰ ਦਬਾਉਣ ਦੇ ਕਾਰਨ ਉਸ ਨੇ ਫੇਰ ਨੌਕਰੀ ਕਰ ਲਈ। ਉਸ ਨੇ ਸੋਚਿਆ ਕਿ ਜੇ ਮੈਂ ਸਾਰਾ ਦਿਨ ਕੰਮ ਵਿਚ ਲਗੀ ਰਹਾਂ ਤਾਂ ਏਹ ਵਡਾ ਜੋਸ਼ ਉਸ ਦੇ ਦਿਲ ਵਿਚੋਂ ਨਿਕਲ ਜਾਏਗਾ। ਏਸ ਲਈ ਜਦ ਸੁੰਦਰ ਸਿੰਘ ਪ੍ਰੀਤਮ ਕੌਰ ਦੀ ਭਾਲ ਵਿਚ ਜਾਣ ਲਈ ਤਿਆਰ ਹੋਇਆ ਤਾਂ ਗੁਰਦੇਈ ਉਸ ਦੇ ਪਾਸ ਗਈ ਅਤੇ ਨੌਕਰੀ ਲਈ ਬੇਨਤੀ ਕੀਤੀ, ਸੁੰਦਰ ਸਿੰਘ ਨੇ ਉਸ ਨੂੰ ਰੱਖ ਲਿਆ। ਗੁਰਦੇਈ ਲਾਲਚਨ ਸੀ ਅਤੇ ਏਸੇ ਲਈ ਉਸ ਨੇ ਸੁਰੱਸਤੀ ਨੂੰ ਆਪਣੇ ਢੱਬ ਤੇ ਲਿਆਉਣ ਦਾ ਯਤਨ ਕੀਤਾ ਸੀ। ਗੁਰਦੇਈ ਓਦੋਂ ਕਹਿੰਦੀ ਹੁੰਦੀ ਸੀ ਕਿ ਸੁੰਦਰ ਸਿੰਘ ਦਾ ਧਨ ਸੁਰੱਸਤੀ ਦੇ ਹੱਥ ਲਗੇਗਾ ਅਤੇ ਸੁਰੱਸਤੀ ਦੀ ਦੋਲਤ ਗੁਰਦੇਈ ਨੂੰ ਮਿਲੇਗੀ। ਹੁਣ ਸੁਰੱਸਤੀ ਸੁੰਦਰ ਸਿੰਘ ਦੀ ਸੁਪਤਨੀ