ਪੰਨਾ:ਵਹੁਟੀਆਂ.pdf/145

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫੧)

ਰਿਹਾ ਹੈ ਪਰ ਬਚਣ ਦੀ ਆਸ ਘਟ ਹੈ। ਓਸਦੀ ਅੰਤਲੀ ਚਾਹ ਮਰਨ ਤੋਂ ਪਹਿਲਾਂ ਇਕ ਵਾਰੀ ਤੁਹਾਡੇ ਦਰਸ਼ਨ ਕਰਨ ਦੀ ਹੈ ਜੇ ਕਰ ਤੁਸੀਂ ਓਸ ਦਾ ਗੁਨਾਹ ਭਾਵੇਂ ਕਿਹਾ ਵੀ ਹੋਵੇ ਖਿਮਾ ਕਰ ਸਕਦੇ ਹੋ ਤਾਂ ਏਥੇ ਆ ਜਾਓ। ਮੈਂ ਓਸ ਨੂੰ ਮਾਂ ਸਮਝਦਾ ਹਾਂ ਤੇ ਇਕ ਪੁਤਰ ਵਾਂਗ ਓਸ ਦੀ ਵਲੋਂ ਚਿਠੀ ਲਿਖ ਰਿਹਾ ਹਾਂ ਉਹ ਆਪ ਲਿਖਣ ਦੀ ਸ਼ਕਤੀ ਨਹੀਂ ਰਖਦੀ। ਜੇ ਤੁਸੀਂ ਆਓ ਤਾਂ ਲਾਹੌਰ ਦੇ ਰਸਤੇ ਆਉਣਾ। ਅਟਾਰੀ ਪਹੁੰਚ ਕੇ ਨਰੈਣ ਦਸ ਸ਼ਾਹੂਕਾਰ ਅਗੇ ਮੇਰਾ ਨਾਮ ਲੈਣਾ ਉਹ ਕਿਸੇ ਆਦਮੀ ਨੂੰ ਤੁਹਾਡੇ ਨਾਲ ਭੇਜ ਕੇ ਕੁਟੀਆ ਦਸ ਦੇਵੇਗਾ। ਜੇ ਢਿਲ ਕਰੋਗੇ ਤਾਂ ਪਛਤਾਉਗੇ। ਅੰਤ ਵਿੱਚ ਮੇਰੀ ਅਸੀਸ।'
ਦਸਖਤ-ਸ਼ਿਵ ਪ੍ਰਸਾਦ

ਚਿੱਠੀ ਮੁਕ ਗਈ ਤਾਂ ਸਾਧੂ ਨੇ ਓਸਦੇ ਪਤੀ ਦਾ ਨਾਮ ਪੁਛਿਆ ਪ੍ਰੀਤਮ ਕੌਰ ਨੇ ਲਫ਼ਾਫੇ ਉਤੇ 'ਸ੍ਰੀ ਮਾਨ ਸਰਦਾਰ ਸੁੰਦਰ ਸਿੰਘ ਜੀ ਰਈਸ-ਇ-ਆਜ਼ਮ ਡਸਕਾ ਜ਼ਿਲਾ ਸਿਆਲ ਕੋਟ' ਲਿਖ ਦਿੱਤਾ ਅਤੇ ਗੁਲਾਬੋ ਚਿੱਟੀ ਨੂੰ ਲੈਟਰ ਬਕਸ ਵਿਚ ਪਾ ਆਈ।
ਜਦ ਬ੍ਰਹਮਚਾਰੀ ਬਾਹਰ ਚਲਿਆ ਗਿਆ ਤਾਂ ਪ੍ਰੀਤਮ ਕੌਰ ਨੇ ਅੱਥਰੂ ਪੂੰਝੇ ਅਤੇ ਆਪਣੇ ਪੈਦਾ ਕਰਨ ਵਾਲੇ ਸਰਬ ਸ਼ਕਤੀਮਾਨ ਵਾਹਿਗੁਰੂ ਅੱਗੇ ਇਸ ਪ੍ਰਕਾਰ ਬੇਨਤੀ ਕਰਨ ਲੱਗੀ 'ਹੇ ਸੱਚੇ ਪਿਤਾ ਵਹਿਗੁਰੂ! ਜੇ ਤੂੰ ਸਚ ਮੁਚ ਨਾਮੁਰਾਦਾਂ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈਂ ਤਾਂ ਅਜੇਹੀ ਕ੍ਰਿਪਾ ਕਰੋ ਕਿ ਇਸ ਚਿੱਠੀ ਦਾ ਮਨਤਵ ਪੂਰਾ ਹੋ ਜਾਏ। ਮੈਂ ਸਾਰੀ ਉਮਰ ਪਤਿਬਰਤਾ ਰਹੀ ਹਾਂ ਅਤੇ ਕੇਵਲ ਇਹੋ