ਪੰਨਾ:ਵਹੁਟੀਆਂ.pdf/166

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

(੧੭੨)

ਚੰਡਾਲਣ ਕਿਸੇ ਦੀ ਜਾਨ ਮਾਰਨ ਦੇ ਅਹਾਰ ਵਿਚ ਹੈ ਪਰ ਪੰਜਾਹ ਰੁਪਈਆਂ ਦਾ ਲੋਭ ਵੀ ਕੋਈ ਘਟ ਨਹੀਂ ਸੀ ਇਸ ਲਈ ਉਸ ਨੇ ਝੱਟ ਮੰਨ ਲਿਆ।

ਗੁਰਦੇਈ ਘਰੋਂ ਰੁਪਏ ਲਿਆਈ ਅਤੇ ਜ਼ਹਿਰ ਲੈ ਕੇ ਤੁਰਦੀ ਹੋਈ। ਪਰ ਜਾਂਦੀ ਵਾਰ ਹਕੀਮ ਨੂੰ ਕਹਿ ਗਈ ਕਿ 'ਖਬਰਦਾਰ! ਇਹ ਗਲ ਕਿਸੇ ਨੂੰ ਨਾ ਦੱਸੀਂ ਨਹੀਂ ਤਾਂ ਦੋਵੇਂ ਮਾਰੇ ਜਾਵਾਂਗੇ' ਓਸ ਲੋਭੀ ਨੇ ਮੂੰਹ ਮੋੜਕੇ ਕਿਹਾ 'ਮਾਈ! ਮੈਂ ਤੈਨੂੰ ਜਾਣਦਾ ਹੀ ਨਹੀਂ' ਇਸ ਤਰ੍ਹਾਂ ਅਚਿੰਤ ਹੋ ਕੇ ਗੁਰਦੇਈ ਘਰ ਪਹੁੰਚੀ ਅਤੇ ਅੰਦਰ ਵੜ ਕੇ ਬੂਹਾ ਮਾਰ ਲਿਆ ਜ਼ਹਿਰ ਦੀਆਂ ਗੋਲੀਆਂ ਸਾਹਮਣੇ ਰਖ ਲਈਆਂ ਅਤੇ ਰੋ ਕੇ ਕਹਿਣ ਲਗੀ 'ਹਾਇ! ਮੈਂ ਕੀ ਗੁਨਾਹ ਕੀਤਾ ਹੈ ਕਿ ਮੈਂ ਆਪਣੀ ਜਾਨ ਨੂੰ ਗੁਆਉਣ ਲੱਗੀ ਹਾਂ ਮੈਂ ਓਸ ਆਦਮੀ ਨੂੰ ਜਿਸ ਨੇ ਮੇਰੀ ਬੇਇਜ਼ਤੀ ਕੀਤੀ ਹੈ ਮਾਰੇ ਬਿਨਾਂ ਕਿਉਂ ਮਰਾਂ? ਹਾਂ, ਹਾਂ ਓਸ ਨੂੰ ਇਸ ਜ਼ਹਿਰ ਦਾ ਸੁਆਦ ਚਖਾਉਣਾ ਯੋਗ ਹੈ। ਜੇ ਓਹ ਨਹੀਂ ਤਾਂ ਓਹਦੀ ਪਿਆਰੀ ਸੁਰੱਸਤੀ ਨੂੰ ਸਹੀ। ਜਦ ਏਹਨਾਂ ਦੋਹਾਂ ਵਿਚੋਂ ਇਕ ਦਾ ਅੰਤ ਹੋ ਜਾਏਜਾ ਤਾਂ ਮੈਂ ਵੀ ਮਰ ਜਾਵਾਂਗੀ।