ਪੰਨਾ:ਵਹੁਟੀਆਂ.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੫)

ਲਾਜ ਜਾਂ ਸ਼ਰਮ ਦੇ ਹਰ ਵੇਲੇ ਖੁਲ੍ਹੇ ਤੌਰ ਤੇ ਆਪਣੇ ਨਾਲ ਬਜ਼ਾਰਾਂ ਅਤੇ ਬਾਗਾਂ ਵਿਚ ਲਈ ਫਿਰਿਆ ਕਰਨ। ਉਹ ਇਹ ਵੀ ਕਿਹਾ ਕਰਦਾ ਸੀ ਕਿ ਜੇ ਕਿਤੇ ਮੇਰਾ ਵਿਆਹ ਹੋ ਗਿਆ ਤਾਂ ਇਸਤ੍ਰੀਆਂ ਦੀ ਖੁਲ੍ਹ ਦਾ ਪਹਿਲਾ ਨਮੂਨਾ ਮੈਂ ਦਿਖਾਵਾਂਗਾ, ਅਰਥਾਤ ਆਪਣੀ ਪਤਨੀ ਨੂੰ ਆਪਣੇ ਮਿਤਰਾਂ ਨਾਲ ਇੰਟਰੋ-ਡਯੂੂਸ(ਵਾਕਫੀ) ਕਰਾਵਾਂਗਾ ਅਤੇ ਉਸ ਨੂੰ ਅੰਗਰੇਜ਼ੀ ਲੇਡੀਆਂ ਵਾਂਗ ਖੁਲ੍ਹੀ ਡੁਲੀ ਰਖਾਂਗਾ। ਹੁਣ ਜਦ ਇਸ ਦਾ ਵਿਆਹ ਹੋ ਗਿਆ ਅਤੇ ਪਤਨੀ ਵੀ ਚੰਗੇ ਭਾਗਾਂ ਨੂੰ ਲਖਾਂ ਵਿਚੋਂ ਇਕ ਵਰਗੀ ਮਿਲੀ ਕਿ ਜਿਸ ਦੀ ਸੁੰਦਰਤਾ ਨੂੰ ਸਾਰੇ ਨਗਰ ਦੇ ਲੋਕ ਸੁਣ ਚੁਕੇ ਸਨ ਤਾਂ ਇਸ ਦੇ ਮਿਤਰ ਇਸ ਦਾ ਪੁਰਾਣਾ ਇਕਰਾਰ ਯਾਦ ਕਰਾ ਕਰਾਕੇ ਸ਼ਰਮਿੰਦਿਆਂ ਕਰਨ ਲਗੇ ਅਤੇ ਇਸ ਦ ਇਕ ਗੂੜ੍ਹੇ ਮਿੱਤਰ ਅਰਜਨ ਸਿੰਘ ਨੇ ਤਾਂ ਇਸ ਨੂੰ ਇਸ ਗੱਲ ਲਈ ਬਹੁਤ ਹੀ ਤੰਗ ਕੀਤਾ ਕਿ ਉਹ ਆਪਣੀ ਇਸਤ੍ਰੀ ਨੂੰ ਇਹਦੇ ਨਾਲ ਇੰਟਰੋਡਯੂਸ ਕਰਾਵੇ। ਅਰਜਨ ਸਿੰਘ ਕਈ ਵਾਰੀ ਤਾਹਨੇ ਮਿਹਣੇ ਪ੍ਰਤਾਪ ਸਿੰਘ ਨੂੰ ਮਾਰਦਾ ਅਤੇ ਕਹਿੰਦਾ 'ਕੀ ਹੁਣ ਤੁਸੀਂ ਵੀ ਪੁਰਾਣੀ ਬੇਅਕਲੀ ਦੇ ਖਿਆਲਾਂ ਵਾਲੀ ਪਲਟਨ ਵਿਚ ਭਰਤੀ ਹੋ ਗਏ ਹੋ? ਤੁਸੀਂ ਕਿਉਂ ਆਪਣੀ ਇਸਤ੍ਰੀ ਨੂੰ ਸਾਡੇ ਨਾਲ ਇੰਟਰੋਡਯੂਸ ਨਹੀਂ ਕਰਾਉਂਦੇ? ਇਥੋਂ ਤਕ ਕਿ ਪ੍ਰਤਾਪ ਸਿੰਘ ਨੇ ਇਕ ਦਿਨ ਅੱਕ ਕੇ ਅਰਜਨ ਸਿੰਘ ਨਾਲ ਇਕਰਾਰ ਕੀਤਾ ਕਿ ਉਹ ਜ਼ਰੂਰ ਆਪਣੀ ਇਸਤਰੀ ਨਾਲ ਅਰਜਨ ਸਿੰਘ ਦੀ ਮੁਲਾਕਾਤ ਕਰਾਵੇਗਾ ਪਰ ਪਿਛੋਂ ਉਸ ਨੂੰ ਪ੍ਰੀਤਮ ਕੌਰ ਦੀ ਨਰਾਜ਼ਗੀ ਦਾ ਡਰ ਉਪਜਿਆ ਅਤੇ ਉਸ ਨੇ ਟਾਲ ਮਟੋਲ ਕਰਦਿਆਂ ਇਕ ਵਰ੍ਹਾ ਗੁਜ਼ਾਰ ਦਿਤਾ।