ਪੰਨਾ:ਵਹੁਟੀਆਂ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੬)

ਹੁਣ ਜਦ ਬਹਾਨਿਆਂ ਨਾਲ ਕੰਮ ਚਲਦਾ ਨਾ ਦਿਸਿਆ ਤਾਂ ਉਸ ਨੇ ਮਕਾਨ ਦੀ ਮੁਰੰਮਤ ਦਾ ਉਜ਼ਰ ਪੇਸ਼ ਕੀਤਾ ਅਤੇ ਸੁਰੱਸਤੀ ਨੂੰ ਸੁੰਦਰ ਸਿੰਘ ਦੇ ਘਰ ਭੇਜ ਦਿੱਤਾ। ਜਦ ਮਕਾਨ ਦੀ ਮੁਰੰਮਤ ਵੀ ਹੋ ਚੁਕੀ ਅਤੇ ਪ੍ਰਤਾਪ ਸਿੰਘ ਸੁਰੱਸਤੀ ਨੂੰ ਆਪਣੇ ਘਰ ਲੈ ਆਇਆ, ਤਾਂ ਇਕ ਦਿਨ ਅਰਜਨ ਸਿੰਘ ਆਪਣੇ ਕੁਝ ਮਿਤਰਾਂ ਨੂੰ ਨਾਲ ਲੈ ਕੇ ਪ੍ਰਤਾਪ ਸਿੰਘ ਦੇ ਘਰ ਆ ਗਿਆ ਅਤੇ ਉਸ ਨੂੰ ਆਪਣਾ ਇਕਰਾਰ ਪੂਰਾ ਕਰਨ ਲਈ ਕਿਹਾ। ਪ੍ਰਤਾਪ ਸਿੰਘ ਹਾਰ ਕੇ ਅੰਦਰ ਚਲਾ ਗਿਆ ਅਤੇ ਸੁਰੱਸਤੀ ਨੂੰ ਇਕ ਵਧੀਆ ਪੁਸ਼ਾਕ ਪੁਆ ਕੇ ਬਾਹਰ ਲੈ ਆਇਆ। ਦੇਸੀ ਵਿਦਿਆ ਪੜ੍ਹੀ ਹੋਈ, ਦੇਸੀਆਂ ਦੇ ਸਾਦੇ ਸੋਹਣੇ ਰਹਿਣ ਬਹਿਣ ਦੇ ਢੰਗ ਜਾਨਣ ਵਾਲੀ ਵਿਚਾਰੀ ਸੁਰੱਸਤੀ ਨੇ ਉਥੇ ਕੀ ਕਰਨਾ ਸੀ? ਘੁੰਡ ਕੱਢ ਕੇ ਦੋ ਕੁ ਮਿੰੰਟ ਉਹਨਾਂ ਮਿਤਰਾਂ ਦੇ ਸਾਮ੍ਹਣੇ ਖੜੀ ਰਹੀ ਅਤੇ ਫਿਰ ਰੋ ਕੇ ਅੰਦਰ ਚਲੀ ਗਈ। ਚਲਾਕ ਅਰਜਨ ਸਿੰਘ ਏਨੇ ਵਿਚ ਉਸ ਦੀ ਸੁੰਦਰਤਾ ਤਾੜ ਗਿਆ ਅਰ ਤਨੋ ਮਨੋ ਸਰੱਬਤੀ ਉਤੇ ਮੋਹਿਤ ਹੋ ਗਿਆ ਅਤੇ ਸੁਰੱਸਤੀ ਦਾ ਮੋਹ ਉਸ ਦੇ ਦਿਲ ਵਿਚੋਂ ਮਰਦੇੇ ਦਮ ਤਕ ਨਾ ਨਿਕਲਿਆ।

ਇਸ ਦੇ ਥੋੜੇ ਚਿਰ ਪਿਛੋਂ ਅਰਜਨ ਸਿੰਘ ਨੇ ਆਪਣੇ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪੁਆਇਆ ਅਤੇ ਸਿੱਖਾਂ ਦੇ ਪ੍ਰਸ਼ਾਦਿ ਦੇ ਬਹਾਨੇ ਪ੍ਰਤਾਪ ਸਿੰਘ ਅਤੇ ਸੁਰੱਸਤੀ ਨੂੰ ਵੀ ਸਦ ਘਲਿਆ ਪਰ ਪ੍ਰੀਤਮ ਕੌਰ ਨੂੰ ਖਬਰ ਹੋ ਗਈ। ਤਾਂ ਉਸ ਨੇ ਸੁਰੱਸਤੀ ਨੂੰ ਉਸ ਦੇ ਜਾਣੋ ਰੋਕ ਦਿਤਾ। ਫੇਰ ਇਕ ਦਿਨ ਅਰਜਨ ਸਿੰਘ ਆਪ ਪ੍ਰਤਾਪ ਸਿੰਘ ਦੇ ਘਰ ਗਿਆ