ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੭)

ਅਤੇ ਸੁਰੱਸਤੀ ਨਾਲ ਮੁਲਾਕਾਤ ਕਰਨੀ ਚਾਹੀ, ਪਰ ਪ੍ਰੀਤਮ ਕੌਰ ਨੂੰ ਇਸ ਦਾ ਪਤਾ ਲੱਗ ਗਿਆ ਅਤੇ ਉਸ ਨੇ ਪ੍ਰਤਾਪ ਸਿੰਘ ਨੂੰ ਤਾੜਿਆ ਕਿ ਅਰਜਨ ਸਿੰਘ ਨੂੰ ਆਪਣੇ ਘਰ ਨਾ ਵੜਨ ਦੇਵੇ ਅਤੇ ਸੁਰੱਸਤੀ ਨੂੰ ਹਰ ਇਕ ਐਰਾ ਵਗੈਰਾ ਦੇ ਸਾਹਮਣੇ ਨਾ ਕੀਤਾ ਕਰੇ। ਇਸ ਤਰ੍ਹਾਂ ਕਰਦਿਆਂ ਕਤਰਦਿਆਂ ਤਿੰਨ ਵਰ੍ਹੇ ਬੀਤ ਗਏ ਕਿ ਅਚਣਚੇਤ ਇਕ ਦਿਨ ਨਾਮੁਰਾਦ ਹੈਜ਼ੇ ਨੇ ਪ੍ਰਤਾਪ ਸਿੰਘ ਨੂੰ ਆ ਘੇਰਿਆ ਅਤੇ ਪਲੋ ਪਲੀ ਵਿਚ ਹੀ ਅਨਾਥ ਸੁਰੱਸਤੀ ਨੂੰ ਵਿਧਵਾ ਕਰਕੇ ਤੁਰਦਾ ਹੋਇਆ। ਪ੍ਰਤਾਪ ਸਿੰਘ ਦੇ ਮ੍ਰਿਤਕ ਸੰਸਕਾਰ ਆਦਿ ਕਰਨ ਦੇ ਪਿਛੋਂ ਪ੍ਰੀਤਮ ਕੌਰ ਸੁਰੱਸਤੀ ਨੂੰ ਆਪਣੇ ਘਰ ਲੈ ਗਈ ਅਤੇ ਪ੍ਰਤਾਪ ਸਿੰਘ ਦੀ ਸਾਰੀ ਜਾਇਦਾਦ ਵੇਚ ਕੇ ਸੁਰੱਸਤੀ ਦੇ ਨਾਮ ਪਰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਾ ਦਿਤੀ।