ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫੮ )

ਲੰਘੀ, ਗੁਰਬਖਸ਼ ਕੌਰ ਨੇ ਉਸ ਨੂੰ ਵੇਖ ਕੇ ਕਿਹਾ ਸੁਰੱਸਤੀ! ਸੁਰੱਸਤੀ! ਰਾਜ਼ੀ ਤਾਂ ਹੈਂਂ?' ਸੁਰੱਸਤੀ ਕੁਝ ਹੈਰਾਨ ਤਾਂ ਹੋਈ, ਪਰ ਫੇਰ ਛੇਤੀ ਨਾਲ ਹੀ ਪਛਾਣ ਕੇ ਬੋਲੀ 'ਹਾਂ ਬੇਬੇ ਜੀ! ਤੁਹਾਡੀ ਕ੍ਰਿਪਾ।' ਗੁਰਬਖਸ਼ ਕੌਰ ਇਹ ਸੁਣ ਕੇ ਕਹਿਣ ਲਗੀ 'ਵੇਖ ਸੁਰੱਤੀ! ਤੂੰ ਮੈਨੂੰ ਅਗੇ ਤੋਂ ਭੈਣ ਕਹਿਕੇ ਬੁਲਾਇਆ ਕਰ, ਨਹੀਂ ਤਾਂ ਮੈਂ ਤੇਰੇ ਨਾਲ ਗੁਸੇ ਹੋ ਜਾਵਾਂਗੀ ਤੇ ਨਾਲ ਹੀ ਆਪ ਵੀ ਹਸ ਪਈ। ਸੁਰੱਸਤੀ ਨੇ ਗੁਰਬਖਸ਼ ਕੌਰ ਦਾ ਕਿਹਾ ਮਥੇ ਤੇ ਰਖਿਆ। ਜਦੋਂ ਉਹ ਲਾਹੌਰ ਵਿੱਚ ਸੀ ਤਾਂ ਉਹ ਗੁਰਬਖਸ਼ ਕੌਰ ਨੂੰ ਕੋਈ ਖਾਸ ਨਾਮ ਲੈਕੇ ਨਹੀਂ ਬੁਲਾਉਂਦੀ ਸੀ ਕਿਉਂਕਿ ਕਦੀ ਅਜਿਹੀ ਲੋੜ ਹੀ ਨਹੀਂ ਪਈ ਸੀ, ਪਰ ਜਦ ਹੁਣ ਉਸ ਨੇ ਵੇਖਿਆ ਕਿ ਗੁਰਬਖਸ਼ ਕੌਰ ਬੜੀ ਮਿਲਤ ਵਾਲੀ ਇਸਤ੍ਰੀ ਹੈ ਤਾਂ ਉਹ ਬਹੁਤ ਛੇਤੀ ਓਹਦੇ ਨਾਲ ਭਿੱਜ ਗਈ, ਜਾਂ ਇਓ ਕਹੋ ਕਿ ਦੋਹਾਂ ਦਾ ਆਪੋ ਵਿੱਚ ਹੱਦੋਂ ਵਧ ਪ੍ਰੇਮ ਹੋ ਗਿਆ। ਕੁਝ ਦਿਨਾਂ ਪਿਛੋਂ ਜਦ ਗੁਰਬਖਸ਼ ਕੌਰ ਨੇ ਘਰ ਜਾਣ ਦੀ ਤਿਆਰੀ ਕੀਤੀ ਤਾਂ ਪੀਤਮ ਕੌਰ ਨੇ ਬੜੇ ਤਰਲਿਆਂ ਨਾਲ ਕੁਝ ਦਿਨ ਹੋਰ ਰਹਿਣ ਲਈ ਕਹਿੰਦੇ ਹੋਇਆਂ ਆਖਿਆ 'ਭੈਣ! ਤੇਰੇ ਜਾਣ ਨਾਲ ਮੇਰੀ ਦਸ਼ਾ ਫੇਰ ਖਰਾਬ ਹੋ ਜਾਵੇਗੀ, ਮੈਂ ਤੇਰੇ ਅਗੇ ਘੜੀ ਘੜੀ ਕੀ ਪਈ ਰੋਵਾਂ।

ਗੁਰਬਖਸ਼ ਕੌਰ-ਮੈਂ ਤੁਹਾਡੇ ਦੁਖ ਦਾ ਪ੍ਰਬੰਧ ਕੀਤੇ ਬਿਨਾਂ ਨਹੀਂ ਜਾਵਾਂਗੀ।
ਪ੍ਰੀਤਮ ਕੌਰ-ਕੀ ਪ੍ਰਬੰਧ ਕਰੇਂਗੀ?
ਗੁਰਬਖਸ਼ ਕੌਰ-ਤੇਰਾ ਖੱਫਣ ਤਿਆਰ ਕਰਾਂਗੀ, (ਦਿਲ ਵਿਚ) ਕਰਾਂਗੀ ਕੀ, ਤੇਰੇ ਰਾਹ ਵਿਚੋਂ ਕੰਡੇ ਹਟਾਉਣ ਦਾ