( ੬੩)
ਸੁਰੱਸਤੀ ਬੜੀ ਬੁਰਿਆਰ ਹੈ।
ਪ੍ਰੀਤਮ ਕੌਰ ਨੇ ਉਸੇ ਵੇਲੇ ਆਪਣੀਆਂ ਨੌਕਰਾਂ ਦੀ ਜਮਾਂਦਾਰ ਗੁਰਦੇਈ ਨੂੰ ਸੱਦਿਆ, ਗੁਰਦੇਈ ਦਾ ਨਾਮ ਪਾਠਕ ਜਨ ਪਿਛੇ ਪੜ੍ਹ ਚੁਕੇ ਹਨ, ਹੁਣ ਇਸ ਦੇ ਪੂਰੇ ਹਾਲ ਦਸ ਦੇਣੇ ਜ਼ਰੂਰੀ ਹਨ, ਸੁੰਦਰ ਸਿੰਘ ਤੇ ਉਸ ਦਾ ਪਿਤਾ ਸਦਾ ਇਸ ਗੱਲ ਦੇ ਯਤਨ ਵਿਚ ਰਹਿੰਦੇ ਸਨ ਕਿ ਉਹਨਾਂ ਦੇ ਘਰ ਦਾਸ ਦਾਸੀਆਂ ਸ਼ੁਧ ਆਚਰਨ ਵਾਲੇ ਹੋਣ, ਇਸੇ ਖਿਆਲ ਕਰਕੇ ਉਹ ਤਨਖਾਹ ਵਧ ਦੇ ਕੇ ਭਲੇ ਮਾਣਸ ਅਤੇ ਸਚਿਆਰ ਦਾਸ ਦਾਸੀਆਂ ਲੱਭ ਕੇ ਰੱਖਦੇ ਸਨ। ਚੂੰਕਿ ਇਸ ਘਰ ਵਿਚ ਨੌਕਰਾਂ ਦੀ ਪਤ ਆਬਰੂ ਦਾ ਵੀ ਬੜਾ ਖਿਆਲ ਰਖਿਆ ਜਾਂਦਾ ਸੀ,ਇਸ ਲਈ ਚੰਗੇ ਅਤੇ ਗਰੀਬ ਭਲੇ ਮਾਣਸ ਘਰਾਣੇ ਦੀਆਂ ਇਸਤ੍ਰੀਆਂ ਇਹਨਾਂ ਦੇ ਘਰ ਨੌਕਰੀ ਕਰਨ ਨੂੰ ਬੜਾ ਮਾਣ ਸਮਝਦੀਆਂ ਸਨ, ਸਾਰੀਆਂ ਦਾਸੀਆਂ ਦੀ ਅਫਸਰਨ ਪਹਿਲਾਂ ਗੁਰਦੇਈ ਦੀ ਦਾਦੀ ਸੀ। ਗੁਰਦੇਈ ਆਪਣੀ ਦਾਦੀ ਦੇ ਨਾਲ ਕਈ ਵਾਰੀ ਇਥੇ ਆਉਂਦੀ ਹੁੰਦੀ ਸੀ, ਜਦੋਂ ਗੁਰਦੇਈ ਨੌਕਰੀ ਦੇ ਯੋਗ ਹੋ ਗਈ ਤਾਂ ਉਸ ਦੀ ਦਾਦੀ ਨੇ ਨੌਕਰੀ ਛੱਡ ਦਿਤੀ ਅਤੇ ਗੁਰਦੇਈ ਨੂੰ ਆਪਣੇ ਥਾਂ ਨੌਕਰ ਕਰਾ ਦਿਤਾ। ਗੁਰਦੇਈ ਦੀ ਉਮਰ ਵੀਹ ਵਰ੍ਹੇ ਦੇ ਲਗ ਪਗ ਸੀ, ਉਹ ਬੜੀ ਸੋਚ ਸਮਝ ਵਾਲੀ, ਚਟਕ ਤੇ ਅਕਲਮੰਦ ਸੀ। ਗੁਰਦੇਈ ਬਾਲਪਨ ਤੋਂ ਰੰਡੀ ਪ੍ਰਸਿੱਧ ਸੀ ਪਰ ਉਸ ਦੇ ਪਤੀ ਬਾਬਤ ਕਿਸੇ ਨੂੰ ਕੁਝ ਪਤਾ ਨਹੀਂ ਸੀ ਅਤੇ ਨਾ ਕਦੀ ਕਿਸੇ ਨੇ ਉਸ ਦੇ ਆਚਰਨ ਉਤੇ ਹੀ ਸ਼ੱਕ ਕੀਤਾ ਸੀ ਪਰ ਉਹ ਕੁਝ ਲੜਾਕੀ ਜ਼ਰੂਰ ਸੀ, ਉਹ ਅਪਣੇ ਸਰੀਰ ਨੂੰ ਸੁਹਾਗਣਾਂ ਵਾਂਗ ਸਜਾ ਕੇ ਸਾਫ ਸੁਥਰਾ