ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/61

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੬੫ )

ਗੁਰਦੇਈ-(ਖੁਸ਼ ਹੋ ਕੇ) ਤਾਂ ਫੇਰ ਮੈਂ ਖੋਜ ਵਾਸਤੇ ਕਦੋਂ ਜਾਵਾਂ?

ਪ੍ਰੀਤਮ ਕੌਰ-ਜਦੋਂ ਤੇਰਾ ਜੀ ਕਰੇ, ਪਰ ਜੇ ਕਰ ਤੂੰ ਇਸ ਵੇਲੇ ਇਹਦੇ ਪਿੱਛੇ ਨਾ ਜਾਏਂਗੀ ਤਾਂ ਇਹ ਪਤਾ ਕੱਢਣਾ ਕਠਨ ਹੋ ਜਾਏਗਾ, ਇਹ ਵੀ ਖਿਆਲ ਰਖੀਂਂ ਕਿ ਵੈਸ਼ਨੋ ਜਾਂ ਕਿਸੇ ਹੋਰ ਨੂੰ ਇਸ ਗਲ ਦਾ ਪਤਾ ਨਾ ਲਗੇ।

ਗੁਰਬਖਸ਼ ਕੌਰ-(ਪ੍ਰੀਤਮ ਕੌਰ ਦੀ ਤਜਵੀਜ਼ ਸੁਣ ਕੇ) ਗੁਰਦੇਈ! ਜਿਥੋਂ ਤਕ ਹੋ ਸਕੇ ਪੂਰਾ ਪਤਾ ਕਢੀਂ।

ਗੁਰਦੇਈ-ਮੈਂ ਸਭ ਕੁਝ ਕਰਾਂਗੀ, ਪਰ ਧੋਤੀ ਤੋਂ ਬਿਨਾ ਕੁਝ ਹੋਰ ਇਨਾਮ ਵੀ ਲਵਾਂਗੀ।

ਪ੍ਰੀਤਮ ਕੌਰ-ਹੋਰ ਕੀ?

ਗੁਰਬਖਸ਼ ਕੌਰ-(ਮਖੌਲ ਦੇ ਢੰਗ ਨਾਲ) ਹੋਰ ਕੀ ਇਹ ਪਤੀ ਚਾਹੁੰਦੀ ਹੈ, ਇਹਦਾ ਵਿਆਹ ਕਰ ਦਿਓ।

ਪ੍ਰੀਤਮ ਕੌਰ-(ਗੁਰਦੇਈ ਵੱਲ ਤੱਕ ਕੇ) ਤੂੰ ਗੁਰਬਸ਼ ਕੌਰ ਦੇ ਪਤੀ ਨਾਲ ਵਿਆਹ ਕਰਾਉਣਾ ਪਸੰਦ ਕਰਦੀ ਹੈਂ ਜੇ ਚਾਹੇ ਤਾਂ ਗੁਰਬਖਸ਼ ਕੌਰ ਇਸ ਗੱਲ ਦਾ ਪ੍ਰਬੰਧ ਕਰ ਸਕਦੀ ਹੈ।

ਗੁਰਦੇਈ-ਨਹੀਂ ਮੈਂ ਤਾਂ ਕੋਈ ਹੋਰ ਚੀਜ਼ ਚਾਹੁੰਦੀ ਹਾਂ।
ਪ੍ਰੀਤਮ ਕੌਰ-ਉਹ ਕੀ?
ਗੁਰਦੇਈ-ਮੌਤ!