( ੭੫)
ਤੁਹਾਡਾ ਛੱਡਣਾ ਵੀ ਪਸੰਦ ਕਰਦਾ ਹਾਂ।
ਗੋਪਾਲ ਸਿੰਘ-ਤਾਂ ਚੰਗਾ, ਹੁਣ ਮੈਂ ਤੁਹਾਨੂੰ ਨਹੀਂ ਮਿਲਾਂਗਾ।
ਇਹ ਕਹਿ ਕੇ ਗੋਪਾਲ ਸਿੰਘ ਤਾਂ ਚਲਿਆ ਗਿਆ ਅਤੇ ਅਰਜਨ ਸਿੰਘ ਪਹਿਲਾਂ ਇਹਦੇ ਵਿਛੜਨ ਦਾ ਨਤੀਜਾ ਸੋਚਕੇ ਗਮ ਕਰਨ ਲੱਗਾ, ਪਰ ਫੇਰ ਝੱਟ ਹੀ ਇਕ ਗਲਾਸ ਚੜ੍ਹਾਕੇ ਕਹਿਣ ਲੱਗਾ ‘ਦੁਨੀਆਂ ਵਿਚ ਕੋਈ ਕਿਸੇ ਦਾ ਨਹੀਂ ਸਭ ਨੂੰ ਅਪਣੱਤ ਪਿਆਰੀ ਹੈ' ਇਹ ਕਹਿਕੇ ਨਸ਼ੇ ਦੀ ਮਸਤੀ ਵਿਚ ਦਿਲ ਖ਼ੁਸ਼ ਕਰਨ ਲਈ ਗਾਉਣ ਲਗ ਪਿਆ।
ਇਨੇ ਨੂੰ ਬਾਹਰੋਂ ਵੀ ਗਾਉਣ ਦੀ ਅਵਾਜ਼ ਆਉਣ ਲੱਗ ਪਈ, ਅਰਜਨ ਸਿੰਘ ਨੇ ਅਵਾਜ਼ ਦਿਤੀ "ਕੌਣ ਹੈ? ਆਦਮੀ ਹੈਂ ਜਾਂ ਤੀਵੀਂ? ਜਿੰਨ ਹੈਂ ਜਾਂ ਭੂਤ?" ਏਨੇ ਨੂੰ ਉਹ ਅਵਾਜ਼ ਨੇੜੇ ਹੁੰਦੀ ਗਈ ਅਤੇ ਪਲੋਪਲੀ ਵਿਚ ਅਰਜਨ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਇਕ ਇਸਤਰੀ ਮੂਰਤ ਆ ਖਲੋਤੀ। ਇਸ ਇਸਤਰੀ ਨੇ ਇਕ ਰੇਸ਼ਮੀ ਧੋਤੀ ਬੱਧੀ ਹੋਈ ਸੀ, ਗਲ ਵਿਚ ਮੋਤੀਆਂ ਦੀ ਮਾਲਾ ਅਤੇ ਹੱਥਾਂ ਵਿਚ ਕੰਙਣੀਆਂ ਸਨ, ਕੰਨਾਂ ਵਿਚ ਵਾਲੀਆਂ ਅਤੇ ਪੈਰੀਂ ਲੱਛੇ ਸਨ, ਉਹਦੇ ਕਪੜਿਆਂ ਵਿਚੋਂ ਅਤਰ ਦੀ ਸੁਗੰਧ ਆ ਰਹੀ ਸੀ। ਅਰਜਨ ਸਿੰਘ ਦੀਵਾ ਚੁਕਕੇ ਉਹਦੇ ਪਾਸ ਪਹੁੰਚਿਆ ਪਰ ਪਛਾਣ ਨਾ ਸਕਿਆ ਤੇ ਪੁਛਿਆ "ਤੂੰ ਕੌਣ ਹੈਂ ਕਿਤੇ ਜਵਾਲਾ ਮੁਖੀ ਦੇਵੀ ਤਾਂ ਨਹੀਂ? ਜਾਓ, ਅੱਜ ਮੇਰੇ ਪਾਸ ਮਾਸ ਸ਼ਰਾਬ ਪਿਆ ਨਹੀਂ, ਮੈਂ ਕਿਸੇ ਹਨੇਰੀ ਰਾਤ ਨੂੰ ਮਾਸ ਅਤੇ ਸ਼ਤਾਬ ਨਾਲ ਤੇਰੀ ਪੂਜਾ ਕਰਾਂਗਾ।'
ਇਸਤ੍ਰੀ-(ਹੱਸ ਕੇ) ਕਹੋ ਵੈਸ਼ਨੋ! ਤਕੜੇ ਤਾਂ ਹੋ?