ਪੰਨਾ:ਵਹੁਟੀਆਂ.pdf/72

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੭੬)

ਅਰਜਨ ਸਿੰਘ ਹੇ ਰੱਬਾ, ਬਖਸ਼! ਕੀ ਤੂੰ ਸੁੰਦਰ ਸਿੰਘ ਦੇ ਘਰੋਂ ਆਈ ਹੈਂ? ਕੀ ਤੂੰ ਸਚਮੁਚ ਉਥੋਂ ਆਈ ਹੈ? (ਇਹ ਕਹਿਕੇ ਫੇਰ ਲੈਂਪ ਚੁਕਿਆ ਅਤੇ ਓਸ ਦਾ ਚਿਹਰਾ ਦੇਖਣ ਲੱਗ ਪਿਆ, ਪਰ ਪਛਾਣ ਨਾ ਸਕਿਆ) ਤੂੰ ਕੌਣ ਹੈਂ? ਨਿਰਸੰਦੇਹ ਤੈਨੂੰ ਮੈਂ ਕਿਤੇ ਵੇਖਿਆ ਹੈ, ਪਰ ਪਛਾਣ ਨਹੀਂ ਸਕਦਾ, ਪਤਾ ਨਹੀਂ ਕਿਥੇ ਪਰ ਮੈਂ ਤੈਨੂੰ ਵੇਖਿਆ ਜ਼ਰੂਰ ਹੈ।
ਇਸਤ੍ਰੀ-ਮੇਰਾ ਨਾਮ ਗੁਰਦੇਦੀ ਹੈ।
ਅਰਜਨ ਸਿੰਘ-ਗੁਰਦੇਈ! ਗੁਰਦੇਈ ਦੇ ਨਾਮ ਤੇ ਤਿੰਨ ਚੀਅਰਜ਼ (ਤੌੜੀਆਂ)। ਇਹ ਕਹਿਕੇ ਬਦਮਸਤ ਅਰਜਨ ਸਿੰਘ ਉਛਲਿਆ ਅਤੇ ਠੋਕਰ ਖਾ ਕੇ ਜ਼ਮੀਨ ਤੇ ਡਿੱਗ ਪਿਆ। ਜ਼ਮੀਨ ਤੋਂ ਉਠਕੇ ਅਰਜਨ ਸਿੰਘ ਨੇ ਗੁਰਦੇਈ ਵਲ ਤਕਿਆ ਅਤੇ ਗੁਲਾਸ ਫੜ ਕੇ ਉਸ ਦੀ ਤਾਰੀਫ ਵਿਚ ਕੁਝ ਗਾਉਣ ਲਗ ਪਿਆ, ਗੁਰਦੇਈ ਨੇ ਦਿਨ ਵੇਲੇ ਨਗਰ ਵਿੱਚ ਇਹ ਪਤਾ ਕੱਢ ਲਿਆ ਸੀ ਕਿ ਇਹ ਵੈਸ਼ਨੋ ਅਸਲ ਵਿਚ ਅਰਜਨ ਸਿੰਘ ਹੈ, ਪਰ ਉਹਨੂੰ ਇਹ ਪਤਾ ਨਾ ਲਗ ਸਕਿਆ ਕਿ ਉਹ ਸੁੰਦਰ ਸਿੰਘ ਦੇ ਘਰ ਕੀ ਕਰਨ ਆਉਂਦਾ ਹੈ। ਇਹ ਮੰਤਵ ਪ੍ਰਾਪਤ ਕਰਨ ਲਈ ਉਹ ਇਸ ਵੇਲੇ ਅਰਜਨ ਸਿੰਘ ਦੇ ਘਰ ਆਈ ਸੀ ਅਤੇ ਇਹ ਕੰਮ ਵੀ ਗੁਰਦੇਈ ਹੀ ਕਰ ਸਕਦੀ ਸੀ, ਕਿਉਂਕਿ ਉਹ ਇਕ ਤਕੜੇ ਦਿਲ ਵਾਲੀ ਇਸਤ੍ਰੀ ਸੀ।
ਅਰਜਨ ਸਿੰਘ-ਹੱਛਾ ਗੁਰਦੇਈ! ਤੇਰਾ ਏਥੇ ਆਉਣ ਦਾ ਕੀ ਕੰਮ?
ਗੁਰਦੇਈ-ਮੇਰਾ ਕੰਮ ਪੁਛਦੇ ਹੋ? ਅੱਜ ਸਾਡੇ ਸਰਦਾਰ ਦੇ ਘਰ ਇਕ ਚੋਰ ਗਿਆ ਅਤੇ ਉਸ ਨੇ ਚੋਰੀ ਕਰਨ ਦਾ