ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੭)

ਯਤਨ ਕੀਤਾ। ਮੈਂ ਉਸੇ ਚੋਰ ਦੀ ਖੋਜ ਵਿਚ ਆਈ ਹਾਂ।
ਅਰਜਨ ਸਿੰਘ-ਨਿਰਸੰਦੇਹ ਮੈਂ ਚੋਰੀ ਕਰਨ ਦੀ ਨੀਤ ਨਾਲ ਗਿਆ ਸਾਂ। ਪਰ ਹੀਰੇ ਮੋਤੀਆਂ ਜਾਂ ਧਨ ਦੀ ਨਹੀਂ, ਸਗੋਂ ਇਕ ਅਨੋਖੀ ਸੁਗੰਧੀ ਵਾਲੇ ਫੁਲ ਦੀ।
ਗੁਰਦੇਈ-ਕਿਹੜਾ ਫੁਲ, ਕੀ ਸੁਰੱਸਤੀ?
ਅਰਜਨ ਸਿੰਘ-(ਮਸਤੀ ਵਿਚ) ਵਾਹ! ਵਾਹ!! ਸੁਰੱਸਤੀ ਦੇ ਨਾਮ ਪਰ ਸਤ ਚੀਅਰਜ਼, ਮੈਂ ਉਸਦੀ ਪੂਜਾ ਕਰਦਾ ਹਾਂ।
ਗੁਰਦੇਈ-ਮੈਨੂੰ ਸੁਰੱਸਤੀ ਨੇ ਹੀ ਭੇਜਿਆ ਹੈ।
ਅਰਜਨ ਸਿੰਘ-ਹਲਾ। ਛੇਤੀ ਦਸ ਉਸ ਨੇ ਕੀ ਸੁਨੇਹਾ ਭੇਜਿਆ ਹੈ, ਹਾਂ ਮੈਨੂੰ ਯਾਦ ਆ ਗਿਆ ਹੈ, ਉਹ ਸੁਨੇਹਾ ਕਿਉਂ ਨਾ ਭੇਜਦੀ, ਜਦ ਕਿ ਤਿੰਨਾਂ ਵਰ੍ਹਿਆਂ ਤੋਂ ਅਸੀਂ ਆਪੋ ਵਿਚ ਪ੍ਰੇਮ ਰਖਦੇ ਹਾਂ।
ਗੁਰਦੇਈ-(ਹੈਰਾਨ ਹੋ ਕੇ ਅਤੇ ਹੋਰ ਭੇਦ ਲੈਣ ਦੇ ਖਿਆਲ ਨਾਲ) ਮੈਂ ਨਹੀਂ ਜਾਣਦੀ ਕਿ ਐਨੇ ਚਿਰ ਦਾ ਤੁਹਾਡਾ ਪ੍ਰੇਮ ਹੋਵੇ, ਹੱਛਾ ਦਸੋ ਕਿ ਪਹਿਲ ਕਿਦ੍ਹੀ ਵਲੋਂ ਹੋਈ?
ਅਰਜਨ ਸਿੰਘ-ਉਹ! ਇਹ ਕੋਈ ਔਖੀ ਗੱਲ ਨਹੀਂ ਸੀ, ਪ੍ਰਤਾਪ ਸਿੰਘ ਦੇ ਨਾਲ ਮੇਰੀ ਮਿਤ੍ਰਤਾ ਸੀ, ਮੈਂ ਉਹਦੀ ਮਿੰਨਤ ਕੀਤੀ ਕਿ ਆਪਣੀ ਇਸਤ੍ਰੀ ਨਾਲ ਮੇਰੀ ਮੁਲਾਕਾਤ ਕਰਾ ਦੇਵੇ। ਉਹਨੇ ਮੁਲਾਕਾਤ ਕਰਾਈ ਮੈਂ ਉਸੇ ਵੇਲੇ ਸੁਰੱਸਤੀ ਉਤੇ ਮੋਹਿਤ ਹੋ ਗਿਆ।
ਗੁਰਦੇਈ-ਹੱਛਾ, ਫੇਰ ਕੀ ਹੋਇਆ?
ਅਰਜਨ ਸਿੰਘ-ਹੋਣਾ ਕੀ ਸੀ, ਇਹੋ ਕਿ ਤੁਹਾਡੀ ਸਰਦਾਰਨੀ ਗੁਸੇ ਹੋਈ ਅਤੇ ਕਈ ਚਿਰ ਮੈਂ ਸੁਰੱਸਤੀ ਦਾ