ਪੰਨਾ:ਵਹੁਟੀਆਂ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੮)

ਦਰਸ਼ਨ ਨਾ ਕਰ ਸਕਿਆ ਪਰ ਅੰਤ ਮੈਂ ਵੈਸ਼ਨੇ ਦੇ ਵੇਸ ਵਿਚ ਘਰ ਜਾ ਪਹੁੰਚਿਆ।

ਭਾਵੇਂ ਸੁਰੱਸਤੀ ਸ਼ਰਮੀਲੀ ਹੈ ਬੋਲਦੀ ਬਹੁਤ ਘੱਟ ਹੈ, ਪਰ ਜਿਸ ਤਰੀਕੇ ਨਾਲ ਮੈਂ ਅੱਜ ਗੱਲ ਬਾਤ ਕੀਤੀ ਹੈ, ਉਸ ਨਾਲ ਉਹਦੇ ਦਿਲ ਵਿਚ ਬਹੁਤ ਕੁਝ ਅਸਰ ਹੋਇਆ ਹੋਵੇਗਾ।

ਮੈਂ ਕਿਉਂ ਕਾਮਯਾਬ ਨਾ ਹੋਵਾਂਗਾ, ਕੀ ਮੇਰਾ ਨਾਮ ਅਰਜਨ ਸਿੰਘ ਨਹੀਂ? ਅਰਜਨ ਦੇ ਬਾਣਾਂ ਵਾਂਗ ਮੈਂ ਆਪਣੀਆਂ ਗੱਲਾਂ ਨਾਲ ਹੀ ਤ੍ਰੀਮਤਾਂ ਦੇ ਕਲੇਜੇ ਵਿੰਨ ਲੈਂਦਾ ਹਾਂ, ਮਨ ਹਰਨ ਦਾ ਹੁਨਰ ਕੋਈ ਮੈਥੋਂ ਸਿਖ ਜਾਏ।

ਗੁਰਦੇਈ- ਅੱਛਾ, ਰਾਮ ਰਾਮ!
ਇਹ ਕਹਿ ਕੇ ਗੁਰਦੇਈ ਚਲੀ ਗਈ, ਅਰਜਨ ਸਿੰਘ ਨੂੰ ਨਸ਼ੇ ਦੀ ਮਸਤੀ ਵਿਚ ਪਤਾ ਵੀ ਨਾ ਲੱਗਾ ਕਿ ਉਹ ਆਪਣਾ ਸਾਰਾ ਭੇਤ ਦੇ ਬੈਠਾ ਹੈ। ਉਹ ਨਸ਼ੇ ਵਿਚ ਹੀ ਸੌਂ ਗਿਆ। ਸਵੇਰੇ ਹੀ ਗੁਰਦੇਈ ਨੇ ਸਾਰੀ ਗਲ ਬਾਤ ਪ੍ਰੀਤਮ ਕੌਰ ਨੂੰ ਸੁਣਾਈ, ਪ੍ਰੀਤਮ ਕੌਰ ਇਹ ਸੁਣ ਕੇ ਕਿ ਤਿੰਨਾਂ ਵਰ੍ਹਿਆਂ ਤੋਂ ਦੋਹਾਂ ਦਾ ਆਪੋ ਵਿਚ ਪ੍ਰੇਮ ਹੈ, ਲੋਹੀ ਲਾਖੀ ਹੋ ਗਈ ਅਤੇ ਉਸੇ ਵੇਲੇ ਸੁਰੱਸਤੀ ਨੂੰ ਸਦ ਕੇ ਕਿਹਾ 'ਤੇਰੇ ਅਸਲੀ ਚਾਲ ਚਲਨ ਦਾ ਪਤਾ ਲੱਗ ਗਿਆ ਹੈ ਮੈਂ ਆਪਣੇ ਘਰ ਅਜਿਹੀ ਦੁਰਾਚਾਰਨ ਨੂੰ ਨਹੀਂ ਰਖ ਸਕਦੀ। ਜਾਹ, ਚਲੀ ਜਾਹ ਨਹੀਂ ਤਾਂ ਗੁਰਦੇਈ ਤੈਨੂੰ ਧੱਕੇ ਮਾਰ ਮਾਰ ਕੇ ਕੱਢ ਦੇਵੇਗੀ।'
ਸੁਰੱਸਤੀ ਸੁਣ ਕੇ ਕੰਬ ਗਈ ਅਤੇ ਅਚਰਜ ਨਹੀਂ ਸੀ ਕਿ ਗਸ਼ ਖਾ ਕੇ ਡਿੱਗ ਪੈਂਦ, ਪਰ ਗੁਰਬਖਸ਼ ਕੌਰ ਨੇ ਉਹਨੂੰ ਸੰਭਾਲ ਲਿਆ ਅਤੇ ਆਪਣੇ ਕਮਰੇ ਵਿਚ ਲਿਆ ਕੇ ਉਸ ਨੂੰ