ਪੰਨਾ:ਵਹੁਟੀਆਂ.pdf/80

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੮੪)

ਮਾਰ ਕੇ ਆਸ ਕੌਰ ਨਾਲ ਤੁਰ ਪਈ। ਜਦੋਂ ਦੋਵੇਂ ਜਣੀਆਂ ਅਰਜਨ ਸਿੰਘ ਦੇ ਘਰ ਪਹੁੰਚੀਆ ਤਾਂ ਆਸ ਕੌਰ ਬਾਹਰ ਬੈਠੀ ਰਹੀ ਅਤੇ ਗੁਰਦੇਈ ਇਕੱਲੀ ਹੀ ਅੰਦਰ ਗਈ। ਅਰਜਨ ਸਿੰਘ ਇਸ ਵੇਲੇ ਸ਼ਰਾਬ ਪੀ ਰਿਹਾ ਸੀ ਪਰ ਅਜੇ ਹੋਸ਼ ਵਿਚ ਸੀ ਉਸ ਨੇ ਇਸ ਵੇਲੇ ਕੋਈ ਸ਼ਰਾਬੀਆਂ ਵਾਲੀ ਗਲ ਨਾ ਕੀਤੀ ਸਗੋਂ ਗੰਭੀਰਤਾ ਨਾਲ ਕਿਹਾ ਗੁਰਦੇਈ! ਓਸ ਰਾਤੀਂ ਮੈਂ ਅਨੀ ਸ਼ਰਾਬ ਪੀਤੀ ਸੀ ਕਿ ਮੇਰੀ ਹੋਸ਼ ਟਿਕਾਣੇ ਨਹੀਂ ਸੀ ਜਿਸ ਕਰ ਕੇ ਮੈਂ ਤੇਰੀ ਕਿਸੇ ਗਲ ਦਾ ਮਤਲਬ ਨਹੀਂ ਚੰਗੀ ਤਰ੍ਹਾਂ ਸਮਝ ਸਕਿਆ। ਅੱਜ ਮੈਂ ਤੈਨੂੰ ਕੇਵਲ ਇਸ ਲਈ ਸਦਿਆ ਹੈ ਕਿ ਤੂੰ ਮੈਨੂੰ ਦੱਸ ਉਸ ਦਿਨ ਕੀ ਕਰਨ ਆਈ ਸੈਂ?
ਗੁਰਦੇਈ-ਮੈਨੂੰ ਓਸ ਦਿਨ ਸੁਰੱਸਤੀ ਨੇ ਨਹੀਂ ਭੇਜਿਆ ਸੀ।
ਅਰਜਨ ਸਿੰਘ-ਤਾਂ ਫੇਰ ਕੀ ਕਰਨ ਆਈ ਸੈਂ?
ਗੁਰਦੇਈ-ਕੇਵਲ ਤੁਹਾਡੇ ਦਰਸ਼ਨ ਕਰਨ!
ਅਰਜਨ ਸਿੰਘ-(ਹਸ ਕੇ) ਤੂੰ ਬੜੀ ਚਲਾਕ ਹੈਂ? ਸੁੰਦਰ ਸਿੰਘ ਨਿਰਸੰਦੇਹ ਬੜਾ ਕਿਸਮਤ ਵਾਲਾ ਹੈ ਕਿ ਉਹਦੇ ਪਾਸ ਅਜੇਹੀ ਚਲਾਕ ਦਾਸੀ ਹੈ, ਤੂੰ ਨਿਰਸੰਦੇਹ ਹਰੀ ਦਾਸ ਵੈਸ਼ਨੋ ਦੀ ਖੋਜ ਕਰਨ ਆਈ ਹੋਵੇਂਗੀ ਅਤੇ ਸੁਰੱਸਤੀ ਦੇ ਸੁਨੇਹੇ ਦਾ ਕੇਵਲ ਬਹਾਨਾ ਸੀ ਹੁਣ ਤਾਂ ਤੈਨੂੰ ਚੰਗੀ ਤਰ੍ਹਾਂ ਪਤਾ ਲਗ ਗਿਆ ਹੋਵੇਗਾ ਕਿ ਮੈਂ ਵੈਸ਼ਨੋ ਕਿਉਂ ਬਣਿਆ ਅਤੇ ਸੁੰਦਰ ਸਿੰਘ ਦੇ ਘਰ ਕਿਉਂ ਗਿਆ? ਸੱਚ ਮੁਚ ਤੂੰ ਆਪਣਾ ਕੰਮ ਭਲੀ ਪਰਕਾਰ ਸਿਰੇ ਚਾੜ੍ਹਿਆ। ਮੈਂ ਹੁਣ ਤੇਰੇ ਪਾਸੋਂ ਅਸਲ ਗਲ ਲੁਕਾਉਣਾ ਨਹੀਂ ਚਾਹੁੰਦਾ। ਤੂੰ ਆਪਣੇ ਮਾਲਕ ਦਾ ਕੰਮ ਪੂਰਾ ਕੀਤਾ ਅਤੇ ਇਨਾਮ ਵੀ ਬੜਾ ਲਿਆ ਹੋਵੇਗਾ। ਹੁਣ