ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੋਗੇ ਲਾਜ ਕਰਾ ਲੈ ਵੇ
ਕੁਛ ਫੈਦਾ ਹੋ ਜੂ

72.
ਕੁੜਮ ਜੁ ਚੜ੍ਹ ਆਇਆ ਜੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਮਗਰੇ ਹੀ ਚੜ੍ਹ ਆਈ ਰੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਜੇ ਤੇਰੀ ਮੁੜ ਆਵੇ ਰੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ
ਸਾਡੇ ਪੀਰਾਂ ਫ਼ਕੀਰਾਂ ਨੂੰ ਮੰਨ
ਗੁਰੂ ਜਾਣੇ ਸ਼ਾਵਾ ਗੁਰੂ ਜਾਣੇ

73.
ਸੁਣਿਆਂ ਨੀ ਮਾਸੜ ਦੇ ਪਿੱਸੂ ਲੜਿਆ
ਹਾਂ ਜੀ ਹਾਂ ਪਿੱਸੂ ਲੜਿਆ
ਪਿੰਸੂ ਕਮਲ਼ਾ ਦੀਵਾਨਾ
ਕੁੜਮ ਦੀ ਗੋਗੜ ਉੱਤੇ ਚੜ੍ਹਿਆ
ਹਾਂ ਜੀ ਹਾਂ ਗੋਗੜ 'ਤੇ ਚੜ੍ਹਿਆ
ਓਥੇ ਬੜੀ ਰੇਲ ਚੱਲੀ
ਓਥੇ ਬੜਾ ਤਮਾਸ਼ਾ ਹੋਇਆ
ਓਥੇ ਵੇਖਣ ਲੋਕ ਆਇਆ
ਨੀ ਕਹਿੰਦੇ ਪਿੰਸੂ ਲੜਿਆ
ਹਾਂ ਜੀ ਹਾਂ ਪਿੱਸੂ ਲੜਿਆ

ਵਿਆਹ ਦੇ ਗੀਤ/ 111