ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁੜਮਾ ਜ਼ੋਰੋ ਸਾਡੇ ਆਈ

14.
ਪੋਸਤ ਦਾ ਕੀ ਬੀਜਣਾ
ਜੀਹਦੇ ਪੋਲੇ ਡੋਡੇ
ਕੁੜਮਾਂ ਜੋਰੋ ਜਾਰਨੀ ਵੇ
ਸਾਡੇ ਮਹਿਲੀਂ ਬੋਲੇ
ਦਿਨ ਨੂੰ ਬੋਲੇ ਚੋਰੀਏਂ
ਰਾਤੀਂ ਸੈਂਤਕ ਬੋਲੇ
ਦਿਨ ਨੂੰ ਖੋਹਲੇ ਮੋਰੀਆਂ
ਰਾਤੀਂ ਫਾਟਕ ਖੋਲੇ
ਦਿਨ ਨੂੰ ਡਾਹੇ ਪੀਹੜੀਆਂ
ਰਾਤੀਂ ਪਲੰਘ ਬਛਾਵੇ
ਦਿਨ ਨੂੰ ਖਾਵੇ ਰੋਟੀਆਂ
ਰਾਤੀਂ ਪੇੜੇ ਖਾਵੇ
ਦਿਨ ਨੂੰ ਆਉਂਦੇ ਬੁਢੜੇ
ਰਾਤੀਂ ਗੱਭਰੂ ਆਉਂਦੇ
ਦਿਨੇ ਘਲਾਵੇ ਬੀਬੀਆਂ
ਰਾਤੀਂ ਲਾਲ ਘਲਾਵੇ

75.
ਕੁੜਮਾਂ ਦੀ ਜ਼ੋਰੋ ਪਾਣੀ ਨੂੰ ਚੱਲੀ
ਅੱਗੇ ਤਾਂ ਸਾਡਾ ਚਾਚਾ ਜੀ ਟੱਕਰਿਆ
ਕਹਾਂ ਚੱਲੀ ਨਾਜੋ ਪਿਆਰੀ ਰੇ
ਮੁਸਾਫ਼ਰ ਗਿਰਦਾ ਦਾਰੀ
ਸਿਰ ਦੀ ਪਟਿਆਰੀ
ਭੂਏਂ ਨਾਲ ਮਾਰੀ
ਅੰਬਾਂ ਦੇ ਹੇਠ ਲਤਾੜੀ ਰੇ
ਮੁਸਾਫ਼ਰ ਗਿਰਦਾ ਦਾਰੀ

ਵਿਆਹ ਦੇ ਗੀਤ/ 112