ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਵਨ-ਬਿਊਰਾ



ਨਾਂ : ਸੁਖਦੇਵ ਮਾਦਪੁਰੀ

ਜਨਮ: 12 ਜੂਨ, 1935

ਜਨਮ ਸਥਾਨ: ਪਿੰਡ ਮਾਦਪੁਰ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ

ਮਾਪੇ: ਸ. ਦਿਆ ਸਿੰਘ (ਪਿਤਾ), ਬੇਬੇ ਸੁਰਜੀਤ ਕੌਰ (ਮਾਤਾ)

ਸਥਾਈ ਪਤਾ: ਸਮਾਧੀ ਰੋਡ ਖੰਨਾ, ਜ਼ਿਲ੍ਹਾ ਲੁਧਿਆਣਾ (ਪੰਜਾਬ) 141401

ਫੋਨ: 01628-224704, ਮੋਬਾ. 94630-34472

ਵਿੱਦਿਆ: ਐਮ.ਏ. (ਪੰਜਾਬੀ)

ਕਾਰਜ ਖੇਤਰ: ਅਧਿਆਪਨ ਸਿੱਖਿਆ ਵਿਭਾਗ ਪੰਜਾਬ 19 ਮਈ ਤੋਂ 31 ਜਨਵਰੀ
1978

ਅਕਾਦਮਕ:1. ਬਤੌਰ ਵਿਸ਼ਾ ਮਾਹਰ ਪੰਜਾਬੀ- ਪੰਜਾਬ ਸਕੂਲ ਸਿੱਖਿਆ ਬੋਰਡ
(1-2-1978 ਤੋਂ 31-3-1980)

2. ਬਤੌਰ ਸੰਪਾਦਕ 'ਪੰਖੜੀਆਂ' ਤੇ 'ਪ੍ਰਾਇਮਰੀ ਸਿੱਖਿਆ' (ਪੰਜਾਬ
ਸਕੂਲ ਸਿੱਖਿਆ ਬੋਰਡ ਦੇ ਬਾਲ ਰਸਾਲੇ), ਅਪੈਲ 1980 ਤੋਂ 30
ਜੂਨ, 1993

3. ਬਤੌਰ ਸਹਾਇਕ ਡਾਇਰੈਕਟਰ, ਪੰਜਾਬ ਸਕੂਲ ਸਿੱਖਿਆ ਬੋਰਡ,
ਸੇਵਾ ਮੁਕਤ

4. ਸੰਚਾਲਕ, ਪੰਜਾਬੀ ਬਾਲ ਸਾਹਿਤ ਪ੍ਰਾਜੈਕਟ, ਪੰਜਾਬ ਸਕੂਲ
ਸਿੱਖਿਆ ਬੋਰਡ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ)
1-7-1993 ਤੋਂ 31-12-1996 ਤਕ

ਹੋਰ ਜੁੰਮੇਵਾਰੀਆਂ:1. ਮੈਂਬਰ ਰਾਜ ਸਲਾਹਕਾਰ ਬੋਰਡ ਭਾਸ਼ਾ ਵਿਭਾਗ, ਪੰਜਾਬ

2. ਮੈਂਬਰ ਪ੍ਰੋਗਰਾਮ ਸਲਾਹਕਾਰ ਕਮੇਟੀ ਅਕਾਸ਼ਬਾਣੀ, ਜਲੰਧਰ

3. ਮੈਂਬਰ ਔਡੀਸ਼ਨ ਕਮੇਟੀ ਫੋਕ ਮਿਊਜ਼ਿਕ, ਅਕਾਸ਼ਵਾਣੀ, ਜਲੰਧਰ

ਵਿਸ਼ੇਸ਼ ਕਾਰਜ ਖੇਤਰ: 1. ਪੰਜਾਬੀ ਲੋਕ ਸਾਹਿਤ ਅਤੇ ਬਾਲ ਸਾਹਿਤ

2. ਪੰਜਾਬੀ ਲੋਕ ਸਾਹਿਤ ਸਭਿਆਚਾਰ ਅਤੇ ਬਾਲ ਸਾਹਿਤ ਬਾਰੇ ਕਈ ਦਰਜਨ ਖੋਜ ਪੱਤਰ
ਪੰਜਾਬੀ ਦੇ ਪ੍ਰਮੁੱਖ ਰਸਾਲਿਆਂ ਅਤੇ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਤਿੰਨ ਦਰਜਨ ਤੋਂ ਵਧ ਪੁਸਤਕਾਂ ਪ੍ਰਕਾਸ਼ਿਤ।

ਵਿਆਹ ਦੇ ਗੀਤ/ 143