ਪੰਨਾ:ਵਿਚਕਾਰਲੀ ਭੈਣ.pdf/116

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੧੮)

ਕਾਲੀ ਨੇ ਆਖਿਆ, “ਹਾਰ ਪਰੋ ਰਹੀ ਹਾਂ ਅੱਜ ਰਾਤ ਨੂੰ ਮੇਰੀ ਗੁੱਡੀ ਦਾ ਵਿਆਹ ਹੈ।”

ਕਦੋਂ? ਮੈਨੂੰ ਤਾਂ ਤੂੰ ਦਸਿਆ ਈ ਨਹੀਂ?

"ਪਹਿਲਾਂ ਕੋਈ ਫੈਸਲਾ ਨਹੀਂ ਸੀ। ਬਾਬੂ ਜੀ ਨੇ ਹੁਣੇ ਈ ਪਤਰਾ ਵੇਖ ਕੇ ਆਖਿਆ ਸੀ ਕਿ ਅਜ ਰਾਤ ਤੋਂ ਬਿਨਾਂ ਏਸ ਮਹੀਨੇ ਵਿਚ ਵਿਆਹ ਦਾ ਹੋਰ ਮਹੂਰਤ ਨਹੀਂ ਨਿਕਲ ਸਕਦਾ। ਗੁੱਡੀ ਹੁਣ ਵਡੀ ਹੋ ਗਈ ਹੈ, ਹੁਣ ਘਰ ਨਹੀਂ ਰੱਖੀ ਜਾ ਸਕਦੀ। ਜਿਦਾਂ ਵੀ ਹੋਵੇ ਇਹਨੂੰ ਸਹੁਰੇ ਤੋਰ ਦੇਣਾ ਚਾਹੀਦਾ ਹੈ। "ਬੀਬੀ ਜੀ! ਕੁਝ ਰੁਪਏ ਦਿਓ ਨਾ ਮੈਂ ਜ਼ਰਾ ਕੁਝ ਮਿਠਾ ਮੰਗਵਾ ਲਵਾਂ।"

ਲਲਿਤਾ ਨੇ ਹੱਸ ਕੇ ਆਖਿਆ, "ਰੁਪਿਆ ਦੇਣ ਵੇਲੇ ਮੈਂ ਤੇਰੀ ਬੀਬੀ ਬਣ ਜਾਂਦੀ ਹਾਂ। ਜਾਹ ਮੇਰੇ ਸਰ੍ਹਾਣੇ ਥੱਲਿਓਂਂ ਕੱਢ ਲੈ। ਕਿਉਂ ਨੀ ਕਾਲੀ, ਕਿਤੇ ਫੁੱਲਾਂ ਨਾਲ ਵੀ ਵਿਆਹ ਹੋ ਜਾਂਦਾ ਹੈ?"

ਕਾਲੀ ਨੇ ਆਖਿਆ, 'ਹਾਂ ਹੋ ਜਾਂਦਾ ਹੈ। ਜੇ ਕੋਈ ਹੋਰ ਫੁਲ ਨਾ ਮਿਲੇ ਤਾਂ ਗੇਂਦੇ ਨਾਲ ਹੀ ਹੋ ਜਾਂਦਾ ਹੈ। ਮੈਂ ਕਈਆਂ ਗੁੱਡੀਆਂ ਨੂੰ ਸਹੁਰੇ ਤੋਰ ਚੁਕੀ ਹਾਂ ਬੀਬੀ ਜੀ, ਮੈਂ ਸਭ ਕੁਝ ਜਾਣ ਦੀ ਹਾਂ। ਇਹ ਆਖ ਕੇ ਉਹ ਮਿੱਠਾ ਲੈਣ ਚਲੀ ਗਈ।

ਲਲਿਤਾ ਉਥੇ ਬਹਿਕੇ ਮਾਲਾ ਪਰੋਣ ਲੱਗ ਪਈ।

ਥੋੜੇ ਚਿਰ ਪਿਛੋਂ ਕਾਲੀ ਨੇ ਮੁੜ ਕੇ ਆ ਕੇ ਆਖਿਆ, "ਹੋਰ ਤਾਂ ਸਾਰਿਆਂ ਨੂੰ ਗੁੱਡੀ ਦੇ ਵਿਆਹ ਦਾ ਸੱਦਾ ਦੇ ਆਈ ਹਾਂ, ਸ਼ੇਖਰ ਬਾਬੂ ਰਹਿ ਗਏ ਨੇ। ਜਾ ਕੇ ਆਖ ਆਵਾਂ, ਨਹੀਂ