(੧੪੧)
ਵੀ ਲਾਇਆ ਸੀ ਉਸ ਨੂੰ ਏਸਦਾ ਬੀ ਹੱਕ ਸੀ, ਲਲਿਤਾ ਨੇ ਕੋਈ ਨਾਂਹ ਨਕਰ ਨਹੀਂ ਸੀ ਕੀਤੀ। ਇਸੇ ਕਰਕੇ ਨਹੀਂ ਸੀ ਕੀਤੀ ਕਿ ਇਸ ਵਿਚ ਉਸਦਾ ਕੋਈ ਕਸੂਰ ਨਹੀਂ ਸੀ।ਇਸਦਾ ਉਸ ਨੂੰ ਪਤਨੀ ਦੇ ਰੂਪ ਵਿਚ ਅਖਤਿਆਰ ਸੀ, ਇਸੇ ਕਰਕੇ ਉਸਨੇ ਨਾਂਹ ਨੁਕਰ ਨਹੀਂ ਸੀ ਕੀਤੀ। ਹੁਣ ਇਹਨਾਂ ਗੱਲਾਂ ਦਾ ਉਹ ਕਿਸੇ ਦੇ ਸਾਹਮਣੇ ਕੀ ਜਵਾਬ ਦੇਵੇਗਾ?
ਇਹ ਵੀ ਪੱਕੀ ਹੈ ਕਿ ਬਿਨਾਂ ਮਾਂ ਬਾਪ ਨੂੰ ਰਾਜ਼ੀ ਕੀਤੇ ਦੇ ਉਹ ਲਲਿਤਾ ਨਾਲ ਵਿਆਹ ਨਹੀਂ ਕਰਵਾ ਸਕਦਾ। ਪਰ ਗਿਰੀ ਨੰਦ ਨਾਲ ਲਲਿਤਾ ਦਾ ਵਿਆਹ ਨਾ ਹੋਣ ਵਿਚ ਉਹ ਘਰ ਬਾਹਰ ਕਿੱਦਾਂ ਮੂੰਹ ਦਿਖਾ ਸਕੇਗਾ।
੧੦.
ਨਾ ਹੋ ਸਕਣ ਦੇ ਖਿਆਲ ਨਾਲ ਸ਼ੇਖਰ ਨੇ ਲਲਿਤਾ ਦੀ ਆਸ ਬਿਲਕੁਲ ਹੀ ਲਾਹ ਛਡੀ ਸੀ। ਸ਼ੁਰੂ ਵਿਚ ਉਹ ਕੁਝ ਦਿਨ ਮਨ ਵਿਚ ਡਰਦਾ ਰਿਹਾ ਕਿ ਜੇ ਕਿਤੇ ਅਚਾਨਕ ਉਹ ਆ ਜਾਏ ਤਾਂ ਸਾਰੀਆਂ ਗੱਲਾਂ ਪ੍ਰਗਟ ਨਾ ਕਰ ਦੇਵੇ। ਇਸ ਤੇ ਉਹਨੂੰ ਸਾਰਿਆਂ ਦੇ ਸਾਹਮਣੇ ਜਵਾਬ ਦੇਣਾ ਨਾ ਪੈ ਜਾਏ। ਪਰ ਕਿਸੇ ਨੇ ਉਸ ਪਾਸੋਂ ਕੁਝ ਨਹੀਂ ਪੁਛਿਆ। ਕੋਈ ਗਲ ਨਹੀਂ ਹੋਈ, ਇਥੋਂ ਤਕ ਕਿ ਇਸ ਘਰ ਵਾਲਿਆਂ ਦਾ ਉਸ ਘਰ ਆਉਣਾ ਜਾਣਾ ਵੀ ਨਹੀਂ ਹੋ ਸਕਿਆ।
ਸ਼ੇਖਰ ਦੇ ਕਮਰੇ ਦੇ ਸਾਹਮਣੇ ਜੋ ਖੁਲ੍ਹੀ ਹੋਈ ਛੱਤ;