ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੩)

ਟਹਿਲਣ ਲਗਾ ਹੈ, ਪਰ ਕਿਸੇ ਦਿਨ ਵੀ ਉਹਨੂੰ ਉਸ ਘਰ ਦਾ ਕੋਈ ਵੀ ਨਹੀਂ ਦਿਸਿਆ। ਸਿਰਫ ਇਕ ਦਿਨ 'ਕਾਲੀ' ਕਿਸੇ ਕੰਮ ਛੱਤ ਤੇ ਆਈ ਸੀ। ਉਹਨੇ ਅੱਖਾਂ ਨੀਵੀਆਂ ਪਾ ਲਈਆਂ ਤੇ ਸ਼ੇਖਰ ਦੇ ਇਰਾਦਿਆਂ ਕਰਦਿਆਂ ਕਰਦਿਆਂ ਉਹ ਇਹਨੂੰ ਬੁਲਾਏ ਜਾਂ ਕੇ ਨਾ ਬੁਲਾਏ, ਉਹ ਅੱਖਾਂਤੋਂ ਦੂਰ ਹੋ ਗਈ, ਉਸਨੇ ਸਮਝ ਲਿਆ ਕਿ ਅਸਾਂ ਜੋ ਛੱਤ ਦਾ ਰਾਹ ਬੰਦ ਕਰ ਲਿਆ ਹੈ, ਇਸ ਦਾ ਮਤਲਬ ਛੋਟੀ ਜਹੀ ਕਾਲੀ ਵੀ ਸਮਝ ਗਈ ਹੈ।

ਇਕ ਮਹੀਨਾ ਹੋਰ ਲੰਘ ਗਿਆ।

ਇਕ ਦਿਨ ਭਵਨੇਸ਼ਰੀ ਨੇ ਆਖਿਆ, 'ਏਧਰ ਤੂੰ ਲਲਿਤਾ ਨੂੰ ਵੇਖਿਆ ਹੈ ਸ਼ੇਖਰ ਸ਼ੇਖਰ ਨੇ ਸਿਰ ਹਿਲਾਕੇ ਆਖਿਆ, ਨਹੀਂ ਕੀ ਗੱਲ ਹੈ।

ਮਾਂ ਨੇ ਕਿਹਾ, ਦੋ ਮਹੀਨਿਆਂ ਪਿਛੋਂ ਮੈਂ ਕਲ ਉਹਨੂੰ ਕੋਠੇ ਚੜ੍ਹਕੇ ਵੇਖਿਆ ਸੀ ਤਾਂ ਮੈਂ ਸੱਦਿਆ। ਪਤਾ ਨਹੀਂ ਕੁੜੀ ਨੂੰ ਕੀ ਹੋ ਗਿਆ ਹੈ, ਮਾੜੀ ਜਹੀ ਹੋ ਗਈ ਹੈ, ਇਉਂ ਮਲੂਮ ਹੁੰਦਾ ਹੈ, ਜਿਦਾਂ ਦੱਸ ਸਾਲ ਵੱਡੀ ਹੋ ਗਈ ਹੈ। ਐਨੀ ਸਿਆਣੀ ਜਹੀ ਤੇ ਕੋਈ ਨਹੀਂ ਆਖ ਸਕਦਾ ਜੋ ਇਹ ਚੌਦਾਂ ਸਾਲਾਂ ਦੀ ਕੁੜੀ ਹੈ, ਆਖਦਿਆਂ ਆਖਦਿਆਂ ਉਹਦੀਆਂ ਅੱਖਾਂ ਭਰ ਆਈਆਂ, ਹੱਥਾਂ ਨਾਲ ਅੱਖਾਂ ਪੂੰਝਦੀ ਹੋਈ ਕਹਿਣ ਲੱਗੀ, ਮੈਲੀ ਜਹੀ ਧੋਤੀ ਪਹਿਨੀ ਹੋਈ, ਪੱਲੇ ਤੇ ਟਾਕੀ ਲੱਗੀ ਹੋਈ। ਮੈਂ ਪੁਛਿਆ ਤੇਰੇ ਕੋਲ ਹੋਰ ਧੋਤੀ, ਕੋਈ ਨਹੀਂ?

ਉਸਨੇ ਆਖਿਆ ਹੈ, ਪਰ ਮੈਨੂੰ ਯਕੀਨ ਨਾ ਆਇਆ