ਪੰਨਾ:ਵਿਚਕਾਰਲੀ ਭੈਣ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪੬)

ਅੱਜ ਕੱਲ ਠੀਕ ਨਹੀਂ ਰਹਿੰਦੀ। ਇਹ ਠੀਕ ਈ ਹੋਣਾ ਹੈ। ਇੱਕ ਤਾਂ ਉਹਦਾ ਮਨ ਅੱਗੇ ਦੁਖੀ ਹੈ, ਦੂਜਾ ਘਰ ਵਿੱਚ ਹਰ ਵੇਲੇ ਰੋਣਾ ਪਿੱਟਣਾ ਪਿਆ ਰਹਿੰਦਾ ਹੈ। ਵਿਚਾਰੇ ਨੂੰ ਇੱਕ ਮਿੰਟ ਵੀ ਤਾਂ ਸ਼ਾਂਤੀ ਨਹੀਂ ਮਿਲਦੀ।"

ਸ਼ੇਖਰ ਚੁੱਪ ਚਾਪ ਸੁਣ ਰਿਹਾ ਸੀ ਤੇ ਉਹ ਹੁਣ ਵੀ ਚੁੱਪ ਕਰ ਰਿਹਾ। ਥੋੜੇ ਚਿਰ ਪਿੱਛੋਂ ਉਹ ਉਠਕੇ ਆਪਣੇ ਬਿਸਤਰੇ ਤੇ ਜਾ ਪਿਆ ਤੇ ਲਲਿਤਾ ਦੀ ਬਾਬਤ ਸੋਚਣ ਲੱਗਾ।

ਜਿਸ ਗਲੀ ਵਿਚ ਸ਼ੇਖਰ ਦਾ ਮਕਾਨ ਸੀ, ਉਹ ਐਨੀ ਖੁਲ੍ਹੀ ਨਹੀਂ ਸੀ ਕਿ ਉਸ ਵਿਚ ਦੋ ਗੱਡੀਆਂ ਸੌਖੀ ਤਰ੍ਹਾਂ ਜਾ ਸਕਣ। ਇਕ ਗੱਡੀ ਜਿਨਾਂ ਚਿਰ ਚੰਗੀ ਤਰ੍ਹਾਂ ਇੱਕ ਪਾਸੇ ਅੜਕੇ ਨਾ ਖਲੋ ਜਾਵੇ, ਦੂਜੀ ਗੱਡੀ ਉਸਦੇ ਪਾਸ ਦੀ ਨਹੀਂ ਸੀ ਗੁਜ਼ਰ ਸਕਦੀ। ਅੱਠਾਂ ਦਸਾਂ ਦਿਨਾਂ ਪਿੱਛੋਂ ਇੱਕ ਦਿਨ ਸ਼ੇਖਰ ਦੀ ਦਫਤਰ ਦੀ ਗੱਡੀ ਕਿਸੇ ਰੋਕ ਦੇ ਕਾਰਨ, ਗੁਰਚਰਨ ਦੇ ਮਕਾਨ ਦੇ ਸਾਹਮਣੇ ਰੁੱਕ ਕੇ ਖਲੋ ਗਈ। ਸ਼ੇਖਰ ਦਫਤਰੋਂ ਆ ਰਿਹਾ ਸੀ ਉਤਰ ਕੇ ਪੁਛਣ ਤੇ ਪਤਾ ਲਗਾ ਕਿ ਡਾਕਟਰ ਆਇਆ ਹੈ।

ਉਸਨੇ ਕੁਝ ਦਿਨ ਪਹਿਲਾਂ ਮਾਂ ਪਾਸੋਂ ਸੁਣਿਆਂ ਸੀ ਕਿ ਗੁਰਚਰਨ ਦੀ ਤਬੀਅਤ ਠੀਕ ਨਹੀਂ। ਇਸ ਗਲ ਦਾ ਖਿਆਲ ਕਰਕੇ ਉਹ ਆਪਣੇ ਘਰ ਨਹੀਂ ਗਿਆ। ਸਿੱਧਾ ਗੁਰਚਰਨ ਦੇ ਕਮਰੇ ਵਿੱਚ ਜਾ ਪਹੁੰਚਾ। ਗਲ ਬਿਲਕੁਲ ਸੱਚੀ ਨਿਕਲੀ ਗੁਰਚਰਨ ਮੁਰਦਿਆਂ ਵਾਂਗੂੰ ਬਿਸਤਰੇ ਉੱਤੇ ਪਿਆ ਹੋਇਆ ਸੀ। ਇਕ ਪਾਸੇ ਲਲਿਤਾ ਤੇ ਗਿਰੀਨੰਦ ਸੁੱਕੇ ਮੂੰਹਾਂ ਨਾਲ ਬੈਠੇ ਹੋਏ ਹਨ ਦੂਜੇ ਪਾਸੇ ਡਾਕਟਰ ਬੈਠਾ