ਪੰਨਾ:ਵਿਚਕਾਰਲੀ ਭੈਣ.pdf/143

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੪੫)

ਹਰਾਂ ਔਖੇ ਹੋਕੇ ਇਕ ਗਲ ਤਾਂ ਕਰ ਲਈ ਹੈ, ਅਸੀਂ ਲੋਕ ਤਾਂ ਬਗਾਨੇ ਨਹੀਂ ਹੋ ਗਏ। ਚਾਹੀਦਾ ਤਾਂ ਇਹ ਸੀ ਕਿ ਕੁਝ ਪ੍ਰਾਸਚਿਤ ਕਰਵਾ ਕੇ ਮੁਆਮਲੇ ਨੂੰ ਅੰਦਰੇ ਅੰਦਰ ਹੀ ਦਬਾ ਦੇਂਦੇ। ਇਹ ਤਾਂ ਕੀਤਾ ਨਹੀਂ ਸਗੋਂ ਤੋੜਕੇ ਪਿਛਾਂਹ ਬਿਠਾ ਦਿਤਾ ਹੈ। ਸੱਚ ਤਾਂ ਇਹ ਹੈ ਕਿ ਬਾਬੂ ਜੀ ਹੋਰਾਂ ਪਾਸੋਂ ਹੀ ਤੰਗ ਆਕੇ ਵਿਚਾਰੇ ਨੂੰ ਦੀਨੋਂ ਬੇਦੀਨ ਹੋਣਾ ਪਿਆ ਹੈ। ਲੜਾਈ ਹਰ ਵੇਲੇ ਦੀ ਲੜਾਈ-ਜੇ ਦਿਲ ਪਾਟ ਜਾਣ ਤਾਂ ਆਦਮੀ ਸਭ ਕੁਝ ਕਰ ਦੇਂਦਾ ਹੈ! ਮੈਂ ਤਾਂ ਆਖਦਾ ਹਾਂ ਕਿ ਉਹਨੇ ਇਕ ਗਲੋਂ ਚੰਗਾ ਹੀ ਕੀਤਾ ਹੈ। ਉਹ ਗਰੀਨ ਲੜਕਾ ਕਿਤੇ ਉਹਨੂੰ ਸਾਡੇ ਨਾਲੋਂ ਜ਼ਿਆਦਾ ਸਕਾ ਹੈ? ਜੇ ਉਸ ਨਾਲ ਲਲਿਤਾ ਦਾ ਵਿਆਹ ਹੋ ਜਾਵੇ ਤਾਂ....... ਸੱਚ ਮਾਂ ਲਲਿਤਾ ਨੂੰ ਸਦ ਕੇ ਪੁੱਛ ਕਿਉਂ ਨਹੀਂ ਲੈਂਦੇ। ਕਿ ਉਸ ਨੂੰ ਕੀ ਕੀ ਚਾਹੀਦਾ ਹੈ?

ਪਰ ਉਹ ਲਏਗੀ ਨਹੀਂ, ਮੈਂ ਵੀ ਕਿਸ ਮੂੰਹ ਨਾਲ ਆਖਾਂ, ਲਾਲੇ ਹੋਰਾਂ ਤਾਂ ਉਹਨਾਂ ਦੇ ਆਉਣ ਜਾਣ ਦਾ ਰਾਹ ਹੀ ਬੰਦ ਕਰ ਦਿੱਤਾ ਹੈ।

ਸੁਣਿਆਂ ਹੈ ਕਿ ਅਗਲੇ ਮਹੀਨੇ ਵਿਆਹ ਹੋ ਜਾਇਗਾ।

ਇਕ ਵਾਰੀ ਹੀ ਸ਼ੇਖਰ ਨੇ ਮਾਂ ਵੱਲ ਮੂੰਹ ਕਰਕੇ ਆਖਿਆ, ਸੱਚ! ਅਗਲੇ ਮਹੀਨੇ ਹੋ ਜਾਇਗਾ?

'ਸੁਣ ਤਾਂ ਏਦਾਂ ਹੀ ਰਹੀ ਹਾਂ।'

ਸ਼ੇਖਰ ਨੇ ਹੋਰ ਕੁਝ ਨ ਪੁਛਿਆ।

ਮਾਂ ਕੁਝ ਚਿਰ ਚੁਪ ਰਹਿਕੇ ਆਖਣ ਲੱਗੀ, "ਲਲਿਤਾ ਦੇ ਮੂੰਹੋਂ ਹੀ ਸੁਣਿਆਂ ਸੀ ਕਿ ਉਸਦੇ ਮਾਮੇ ਦੀ ਤਬੀਅਤ