(੧੪੮)
ਅਜ ਉਹ ਚੰਗੀ ਤਰ੍ਹਾਂ ਸਮਝ ਗਿਆ ਕਿ ਲਲਿਤਾ ਨੇ ਹੁਣ ਉਸਨੂੰ ਉਸ ਨਾ ਟੁੱਟ ਸਕਣ ਵਾਲੇ ਬੰਧਨ ਤੋਂ ਖਲਾਸੀ ਦੇ ਦਿੱਤੀ ਹੈ। ਹੁਣ ਉਹ ਅਰਾਮ ਦਾ ਸਾਹ ਲੈ ਸਕਦਾ ਹੈ। ਹੁਣ ਕੋਈ ਸ਼ੱਕ ਨਹੀਂ। ਹੁਣ ਲਲਿਤਾ ਉਹਨੂੰ ਕਦੇ ਨਾ ਫਸਾਏਗੀ। ਘਰ ਆ ਕੇ ਉਹਨੂੰ ਘੜੀ ਮੁੜੀ ਖਿਆਲ ਆਉਣ ਲੱਗੇ, ਉਹ ਆਪਣੀ ਅੱਖੀਂ ਵੇਖ ਆਇਆ ਸੀ ਕਿ ਗਿਰੀ ਨੰਦ ਹੀ ਉਹਨਾਂ ਦੇ ਘਰ ਦਾ ਸੱਕਾ ਸੋਧਰਾ ਹੈ। ਸਾਰਿਆਂ ਦਾ ਭਰੋਸਾ ਉਸੇ ਤੇ ਹੈ,ਲਲਿਤਾ ਦੀ ਆਉਣ ਵਾਲੀ ਜ਼ਿੰਦਗੀ ਦਾ ਵੀ ਉਹੋ ਸਹਾਰਾ ਹੈ। ਹੁਣ ਮੈਂ ਉਹਦਾ ਕੋਈ ਨਹੀਂ ਲਗਦਾ ਇਹੋ ਜਹੀ ਔਖਿਆਈ ਵੇਲੇ ਲਲਿਤਾ ਮੇਰੀ ਸਲਾਹ ਦੀ ਵੀ ਜ਼ਰੂਰਤ ਨਹੀਂ ਸਮਝਦੀ।
ਉਹ ਇਕ ਵਾਰੀ ਹੀ ‘ਆਹ!' ਆਖਕੇ ਇਕ ਗੱਦੀ ਦਾਰ ਕੁਰਸੀ ਤੇ ਸਿਰ ਝੁਕਾ ਕੇ ਬੈਠ ਗਿਆ। ਲਲਿਤਾ ਨੇ ਉਹਨੂੰ ਵੇਖ ਕੇ, ਮੱਥੇ ਦਾ ਪੱਲਾ ਨੀਵਾਂ ਕਰਕੇ ਮੂੰਹ ਭੁਆ ਲਿਆ ਸੀ, ਜਾਣੀਦਾ ਉਹ ਬਿਲਕੁਲ ਹੀ ਓਪਰਾ ਸੀ। ਫੇਰ ਉਸੇ ਦੇ ਸਾਹਮਣੇ ਗਰੀਨ ਨੂੰ ਬੁਲਾ ਕੇ ਪਤਾ ਨਹੀਂ ਕੀ ਸਲਾਹਾਂ ਹੁੰਦੀਆਂ ਰਹੀਆਂ ਸਨ। ਸੁਵਾਦ ਦੀ ਗੱਲ ਇਹ ਕਿ ਇਕ ਦਿਨ ਉਸੇ ਦੇ ਨਾਲ ਥੀਏਟਰ ਜਾਣ ਤੋਂ ਲਲਿਤਾ ਨੂੰ ਰੋਕ ਦਿੱਤਾ ਸੀ।
ਉਸ ਨੇ ਫੇਰ ਇਕ ਵਾਰੀ ਸੋਚਣ ਦੀ ਕੋਸ਼ਸ਼ ਕੀਤੀ ਕਿ ਸ਼ਾਇਦ ਉਸਨੇ ਆਪੋ ਵਿਚ ਦੀ ਗੁਪਤ ਸਬੰਧ ਹੋ ਜਾਣ ਦੇ ਕਾਰਨ ਸ਼ਰਮ ਦੇ ਮਾਰਿਆਂ ਇਹ ਸਲੂਕ ਕੀਤਾ ਹੋਵੇਗਾ। ਪਰ ਇਹ ਵੀ ਕਿੱਦਾਂ ਹੋ ਸਕਦਾ ਸੀ। ਕੀ ਉਹ ਐਨਾ ਹੋ ਜਾਣ