(੧੪੯)
ਤੇ ਕਿਸੇ ਬਹਾਨੇ ਇਕ ਗਲ ਵੀ ਉਸ ਪਾਸੋਂ ਨਹੀਂਂ ਪੁਛ ਸਕਦੀ?
ਅਚਨਚੇਤ ਹੀ ਦਰਵਾਜ਼ੇ ਦੇ ਬਾਹਰੋਂ ਮਾਂ ਦੀ ਅਵਾਜ਼ ਸੁਣੀ ਗਈ। ਉਹ ਅਵਾਜ਼ਾਂ ਮਾਰ ਰਹੀ ਸੀ, "ਕਿਥੇ ਹੈਂ ਤੂੰ ਅਜੇ ਤਕ ਹਥ ਮੂੰਹ ਵੀ ਨਹੀਂ ਧੋਤਾ। ਰਾਤ ਪੈ ਰਹੀ ਹੈ।"
ਸ਼ੇਖਰ ਛੇਤੀ ਨਾਲ ਉੱਠ ਖਲੋਤਾ ਤੇ ਝੱਟ ਮੂੰਹ ਭੁਆ ਕੇ ਇਸ ਢੰਗ ਨਾਲ ਥੱਲੇ ਉਤਰ ਗਿਆ, ਜਿਦਾਂ ਕਿ ਮਾਂ ਉਹਦਾ ਚਿਹਰਾ ਨਾ ਵੇਖ ਸਕੇ।
ਏਧਰ ਕਈਆਂ ਦਿਨਾਂ ਤੋਂ ਉਹਦੇ ਮਨ ਅੰਦਰ ਕਈ ਗੱਲਾਂ ਕਈ ਤਰ੍ਹਾਂ ਦਾ ਰੂਪ ਧਾਰ ਕੇ ਆ ਰਹੀਆਂ ਹਨ। ਪਰ ਉਹ ਇਕੋ ਗੱਲ ਹੀ ਨਹੀਂ ਸੋਚਦਾ ਕਿ ਕਸੂਰ ਕਿਸਦਾ ਹੈ। ਨਾ ਇਕ ਗੱਲ ਆਸ਼ਾ ਦੀ ਉਸਨੇ ਕਹੀ ਤੇ ਨਾ ਕਹਿਣ ਦਾ ਮੌਕਾ ਦਿੱਤਾ। ਸਗੋਂ ਏਸ ਡਰ ਨਾਲ ਕਿ ਉਹ ਕਿਤੇ, ਭਾਂਡਾ ਨਾ ਭੰਨ ਦੇਵੇ ਜਾਂ ਦਾਅਵਾ ਨਾ ਕਰ ਦੇਵੇ, ਉਹ ਪੱਥਰ ਵਾਗੂੰ ਗੁਮਰੁੱਠ ਜਿਹਾ ਹੋ ਰਿਹਾ ਸੀ। ਫੇਰ ਵੀ ਸਾਰਾ ਕਸੂਰ ਲਲਿਤਾ ਦੇ ਮੱਥੇ ਮੜ ਕੇ ਉਹ ਇਸ ਗੱਲ ਨੂੰ ਵਿਚਾਰ ਰਿਹਾ ਸੀ ਆਪਣੀ ਹੀ ਅੱਗੇ ਵਿਚ ਆਪ ਸੜ ਰਿਹਾ ਸੀ। ਸ਼ਾਇਦ ਏਸੇ ਤਰ੍ਹਾਂ ਸਾਰੇ ਪੁਰਸ਼ ਇਸਤਰੀਆਂ ਦਾ ਵਿਚਾਰ ਕਰਦੇ ਹਨ ਤੇ ਆਪਣੀ ਅੱਗ ਵਿਚ ਆਪ ਹੀ ਸੜਦੇ ਰਹਿੰਦੇ ਹਨ।
ਇਸ ਤਰ੍ਹਾਂ ਸੜਦਿਆਂ ਭੁਜਦਿਆਂ ਉਸ ਦੇ ਸੱਤ ਦਿਨ ਲੰਘ ਗਏ। ਅੱਜ ਵੀ ਉਹ ਆਪਣੇ ਇਕੱਲੇ ਕਮਰੇ ਵਿਚ ਬੈਠਾ ਇਸ ਅਗ ਵਿਚ ਸੜ ਰਿਹਾ ਸੀ। ਅੱਚਨਚੇਤ ਹੀ