ਇਹ ਸਫ਼ਾ ਪ੍ਰਮਾਣਿਤ ਹੈ
(੧੬੮)
ਸੁਣਾ ਕੇ ਉਨਾਂ ਨੇ ਕਿਹਾ "ਇਸੇ ਕਰਕੇ ਸ਼ਾਇਦ ਗਰੀਨ ਦਾ ਵਿਆਹ ਕਾਲੀ ਨਾਲ ਹੋਇਆ ਸੀ।"
ਲਲਿਤਾ ਨੇ ਕਿਹਾ-"ਹਾਂ ਮਾਂ ਇਸੀ ਨਾਲ ਹੀ। ਗਰੀਨ ਬਾਬੂ ਜਹੇ ਆਦਮੀ ਦੁਨੀਆਂ ਵਿਚ ਹੋਰ ਹਨ ਜਾ ਨਹੀਂ, ਮਾਲੂਮ ਨਹੀਂ। ਮੈਂ ਉਸ ਨੂੰ ਸਮਝਾ ਕੇ ਕਿਹਾ ਅਤੇ ਸੁਣਦੇ ਹੀ ਉਨਾ ਨੇ ਵਿਸ਼ਵਾਸ ਕਰ ਲਿਆ ਕਿ ਸਚ ਮੁਚ ਹੀ ਮੇਰਾ ਵਿਆਹ ਹੋ ਚੁਕਾ ਹੈ, ਪਤੀ ਮੈਨੂੰ ਸਵੀਕਾਰ ਕਰਨ ਜਾ ਨਾ ਕਰਨ, ਇਹ ਉਨਾਂ ਦੀ ਇੱਛਾ ਪਰ ਉਹ ਮੇਰੇ ਪਤੀ ਜ਼ਰੂਰ ਹਨ।"
ਭਵਨੇਸ਼ਰੀ ਨੇ ਲਲਿਤਾ ਦੇ ਮਥੇ ਤੇ ਹਥ ਰਖ ਕੇ ਕਿਹਾ - 'ਜ਼ਰੂਰ ਹੈ ਬੇਟੀ ਮੈਂ ਅਸ਼ੀਰਬਾਦ ਦਿੰਦੀ ਹਾਂ ਕਿ ਜਨਮ ਜਨਮ ਵਡੀ ਉਮਰ ਵਾਲੀ ਹੋਕੇ ਰਹੇਂ। ਜ਼ਰਾ ਠਹਿਰਨਾ ਬੇਟੀ! ਅਬਨਾਸ਼ ਨੂੰ ਖਬਰ ਦੇ ਆਵਾਂ ਕਿ ਵਿਆਹ ਦੀ ਵਹੁਟੀ ਬਦਲ ਗਈ ਹੈ।" ਇਤਨਾ ਆਖ ਕੇ ਉਹ ਹਸਦੀ ਹੋਈ ਵਡੇ ਲੜਕੇ ਦੇ ਕਮਰੇ ਵਲ ਚਲੀ ਗਈ।
-ਸਮਾਪਤ-