ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੧)
ਹੇਮਾਂਗਨੀ ਦੇ ਮਾਂ ਵਰਗੇ ਉੱਚੇ ਪਿਆਰ ਦੀ ਸਿਲ ਤੇ ਖਲੋਤਾ ਹੋਇਆ ਸੀ ਤੇ ਇਸੇ ਕਰਕੇ ਉਸ ਨੂੰ ਅੱਜ ਦੇ ਅਪਮਾਨ ਨੇ ਬਿਲਕੁਲ ਹਿਲਾ ਦਿਤਾ। ਦੋਵੇਂ ਮਾਂ ਪੁੱਤ ਇਸ ਬੇਗੁਨਾਹ ਬੱਚੇ ਨੂੰ ਝਿੜਕਾਂ ਦੇ ਤੇ ਨਿਰਾਦਰ ਕਰਕੇ ਚਲੇ ਗਏ। ਇਹ ਵਿਚਾਰਾ ਹਨੇਰੇ ਵਿਚ ਹੀ ਜ਼ਮੀਨ ਤੇ ਪਿਆ, ਕਈਆਂ ਦਿਨਾਂ ਪਿੱਛੋਂ ਆਪਣੀ ਮਾਂ ਤੇ ਵਿਚਕਾਰਲੀ ਭੈਣ ਨੂੰ ਯਾਦ ਕਰ ਕਰ ਕੇ ਫੁਟ ਫੁਟ ਕੇ ਰੋਣ ਲੱਗਾ।
੫.
ਦੂਜੇ ਦਿਨ ਕਿਸ਼ਨ ਸਵੇਰੇ ਹੀ ਚੁਪ ਚਾਪ ਹੇਮਾਂਗਨੀ ਦੀ ਪੈਂਦ ਤੇ ਜਾ ਬੈਠਾ। ਹੇਮਾਂਗਨੀ ਨੇ ਆਪਣੇ ਪੈਰ ਥੋੜੇ ਜਹੇ ਉਤਾਂਹ ਖਿੱਚ ਲਏ ਤੇ ਪਿਆਰ ਪੂਰਬਕ ਕਿਹਾ, “ਕਿਸ਼ਨ ਅੱਜ ਦੁਕਾਨ ਤੇ ਕਿਉਂ ਨਹੀਂ ਗਿਆ?"
"ਹੁਣ ਜਾਵਾਂਗਾ।"
"ਚਿਰ ਨਾ ਲਾ ਵੀਰਾ,ਹੁਣੇ ਚਲਿਆ ਜਾਹ ਨਹੀਂ ਤੇ ਉਹ ਗਾਲਾਂ ਕੱਢਣ ਲੱਗ ਜਾਇਗੀ।"
ਕਿਸ਼ਨ ਦਾ ਚਿਹਰਾ ਇਕ ਵਾਰੀ ਲਾਲ ਤੇ ਇਕ ਵਾਰੀ ਫੇਰ ਪੀਲਾ ਪੈ ਗਿਆ। 'ਚੰਗਾ ਜਾਂਦਾ ਹਾਂ’ ਇਹ ਆਖ ਕੇ ਉਹ ਉਠ ਬੈਠਾ। ਐਧਰ ਉਧਰ ਵੇਖ ਕੇ ਉਹ ਕੁਝ ਆਖਣਾ ਚਾਹੁੰਦਾ ਸੀ, ਪਰ ਫੇਰ ਚੁੱਪ ਹੋ ਗਿਆ। ਹੇਮਾਂਗਨੀ ਨੇ ਉਹਦੇ