ਪੰਨਾ:ਵਿਚਕਾਰਲੀ ਭੈਣ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੨੩)

ਜੇ ਤੂੰ ਇਸੇ ਤਰਾਂ ਉਸਨੂੰ ਸੀਖੀ ਜਾਏਂਗੀ ਤਾਂ ਮੈਂ ਉਹਨੂੰ ਕਿਦਾਂ ਕਾਬੂ ਵਿੱਚ ਰਖ ਸਕਾਂਗੀ ?'

ਹੁਣ ਹੇਮਾਂਗਨੀ ਪਾਸੋਂ ਨਾ ਸਹਾਰਿਆ ਗਿਆ, ਉਸ ਨੇ ਆਖਿਆ "ਭੈਣ ਮੈਂ ਪੰਦਰਾਂ ਸੋਲਾਂ ਸਾਲ ਤੇਰੇ ਨਾਲ ਵਰਤ ਕੇ ਤੈਨੂੰ ਚੰਗੀ ਤਰਾਂ ਪਛਾਣ ਚੁਕੀ ਹਾਂ। ਪਹਿਲਾਂ ਆਪਣੇ ਲੜਕੇ ਨੂੰ ਭੁੱਖਾ ਰਖਕੇ ਉਹਦੇ ਤੇ ਕਾਬੂ ਪਾਓ ਫੇਰ ਮੈਂ ਗਲ ਲਗਕੇ ਗਲਾਂ ਨਹੀਂ ਕਰਾਂਗੀ।

ਕਾਦੰਬਨੀ ਨੇ ਚੁੱਪ ਜਹੀ ਵੱਟ ਕੇ ਆਖਿਆ, “ਉਹ ਮੇਰੇ ਪਾਂਚੂ ਗੋਪਾਲ ਨਾਲ ਰੱਲ ਗਿਆ? ਦੇਵਤੇ ਦੇ ਨਾਲ ਬਾਂਦਰ ਦੀ ਬਰਾਬਰੀ? ਮੈਂ ਸੋਚਦੀ ਹਾਂ ਪਤਾ ਨਹੀਂ ਤੂੰ ਏਸ ਤੋਂ ਬਿਨਾਂ ਹੋਰ ਕੀ ਆਖਦੀ ਫਿਰੇਂਗੀ?

ਹੇਮਾਂਗਨੀ ਨੇ ਜਵਾਬ ਦਿਤਾ, ਮੈਂ ਜਾਣਦੀ ਹਾਂ ਕਿ ਕਿਹੜਾ ਦੇਵਤਾ ਹੈ ਤੇ ਕਿਹੜਾ ਬਾਂਦਰ। ਹੁਣ ਮੈਂ ਹੋਰ ਕੁਝ ਨਹੀਂ ਆਖਦੀ, ਜੇ ਆਖਾਂਗੀ ਤਾਂ ਇਹੋ ਕਿ ਤੇਰੇ ਵਰਗੀ ਬੇਸ਼ਰਮ ਤੇ ਬੇਹੱਯਾ ਔਰਤ ਦੁਨੀਆਂ ਵਿਚ ਹੋਰ ਕੋਈ ਨਹੀਂ।

ਇਹ ਆਖਕੇ ਬਿਨਾ ਕਿਸੇ ਜੁਵਾਬ ਉਡੀਕੇ ਦੇ ਹੇਮਾਂਗਨੀ ਨੇ ਆਪਣੀ ਬਾਰੀ ਬੰਦ ਕਰ ਲਈ । ਉਸ ਦਿਨ ਸ਼ਾਮ ਨੂੰ ਘਰ ਵਾਲਿਆਂ ਦੇ ਘਰ ਆਉਣ ਤੋਂ ਪਹਿਲੋਂ ਵੱਡੀ ਨੋਂਹ ਨੇ ਆਪਣੇ ਵਿਹੜੇ ਵਿਚ ਖਲੋਕੇ ਟਹਿਲਣ ਨੂੰ ਇਸ਼ਾਰਾ ਕਰਦੀ ਹੋਈ ਨੇ ਗੱਜ ਗੱਜ ਕੇ ਆਖਣਾ ਸ਼ੁਰੂ ਕਰ ਦਿੱਤਾ, "ਜੋ ਦਿਨ ਰਾਤ ਕਰਦੇ ਨੇ ਉਹੋ ਇਸ ਨੂੰ ਖੋਲ੍ਹ ਕੇ ਦਸ ਸਕਣਗੇ। ਵੇਖਾਂਗੀ ਕਿ ਮਾਂ ਨਾਲੋਂ ਵਧੇਰੇ ਮਾਸੀ ਨੂੰ ਦਰਦ ਹੁੰਦਾ ਹੈ। ਆਪਣੇ ਭਰਾ ਦੀ ਦੁਖ ਪੀੜ ਮੈਂ ਨਹੀਂ ਸਮਝਦੀ