ਪੰਨਾ:ਵਿਚਕਾਰਲੀ ਭੈਣ.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)



ਹੇਮਾਂਗਨੀ ਸਾਰੀਆਂ ਗੱਲਾਂ ਨੂੰ ਸਮਝ ਗਈ । ਉਸ ਨੇ ਇਕ ਲੰਮਾ ਸਾਰਾ ਹੌਕਾ ਲਿਆ ਤੇ ਖਿੜਕੀ ਬੰਦ ਕਰਕੇ ਅੰਦਰ ਚਲੀ ਗਈ।

ਦੁਪਹਿਰ ਦੇ ਵੇਲੇ ਉਹ ਰਸੋਈ ਦੇ ਬਰਾਂਡੇ ਵਿਚ ਬੈਠੀ ਰੋਟੀ ਖਾ ਰਹੀ ਸੀ ਕਿ ਦੱਬੇ ਦੱਬੇ ਪੈਰੀਂ ਕਿਧਰੋਂ ਕਿਸ਼ਨ ਆਕੇ ਸਾਹਮਣੇ ਖੜਾ ਹੋ ਗਿਆ। ਉਹਦੇ ਸਿਰ ਦੇ ਵਾਲ ਰੁਖੇ ਸਨ ਤੇ ਮੂੂੰਹ ਸੁਕਿਆ ਹੋਇਆ ਸੀ । ਹੇਮਾਂਗਨੀ ਨੇ ਪੁਛਿਆ, "ਵੇ ਕਿਸ਼ਨ ਕਿਧਰ ਭੱਜ ਗਿਆ ਸਾਂਏ?"

"ਭੱਜਿਆ ਤਾਂ ਕਿਧਰੇ ਨਹੀਂ ਸਾਂ ਕੱਲ ਤਰਕਾਲਾਂ ਨੂੰ ਦੁਕਾਨ ਤੇ ਹੀ ਸੌਂ ਗਿਆ ਸਾਂ । ਜਦ ਜਾਗ ਆਈ ਤਾਂ ਵੇਖਿਆ ਕਿ ਅੱਧੀ ਰਾਤ ਹੋ ਗਈ ਹੈ । ਭੈਣ ਭੁੱਖ ਲੱਗੀ ਹੈ।"

"ਜਾ ਉਸੇ ਘਰੋਂ ਜਾ ਕੇ ਖਾ।” ਆਖ ਕੇ ਹੇਮਾਂਗਨੀ ਰੋਟੀ ਖਾਣ ਲੱਗ ਪਈ । ਕੋਈ ਇਕ ਮਿੰਟ ਚੁਪ ਚਾਪ ਖੜਾ ਹੋਣ ਤੋਂ ਪਿੱਛੋਂ ਕਿਸ਼ਨ ਜਾਣ ਹੀ ਲੱਗਾ ਸੀ ਕਿ ਹੇਮਾਂਗਨੀ ਨੇ ਉਹਨੂੰ ਸੱਦ ਕੇ ਬੁਲਾਇਆ ਤੇ ਲਾਂਗਰਿਆਣੀ ਨੂੰ ਰੋਟੀ ਦੇਣ ਲਈ ਆਖਿਆ।

ਕਿਸ਼ਨ ਅਜੇ ਅੱਧੀ ਰੋਟੀ ਹੀ ਖਾ ਚੁਕਾ ਸੀ ਕਿ ਬਾਹਰੋਂ ਉਮਾਂ ਘਬਰਾਈ ਹੋਈ ਆਈ ਤੇ ਇਸ਼ਾਰੇ ਨਾਲ ਦਸਿਆ ਕਿ ਬਾਬੂ ਜੀ ਆ ਰਹੇ ਹਨ।

ਲੜਕੀ ਦਾ ਭਾਵ ਜਾਣਕੇ ਮਾਂ ਨੂੰ ਬੜਾ ਅਸਚਰਜ ਹੋਇਆ। ਆਉਂਦੇ ਨੇ ਤਾਂ ਆਉਣ ਦੇਹ ਤੂੰ ਏਦਾਂ ਕਿਉਂ ਕਰ ਰਹੀ ਏਂ?

ਉਮਾਂ ਕਿਸ਼ਨ ਦੇ ਪਿਛਲੇ ਪਾਸੇ ਖੜੀ ਸੀ, ਉਹਨੇ