ਸਮੱਗਰੀ 'ਤੇ ਜਾਓ

ਪੰਨਾ:ਵਿਚਕਾਰਲੀ ਭੈਣ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੧)

ਅੱਖਾਂ ਮਟਕਾ ਕੇ ਧੌਣ ਹਿਲਾਕੇ ਆਖਿਆ, "ਨਹੀਂ, ਤੈਨੂੰ ਕੋਈ ਵੀ ਅਖਤਿਆਰ ਨਹੀਂ। ਮੰਗਤੇ ਨੂੰ ਖੈਰ ਪਾਉਣ ਦਾ ਵੀ ਕੋਈ ਅਖਤਿਆਰ ਨਹੀਂ, ਚਲ ਜਾਣ ਦਿਓ, ਕੱਲ ਤੋਂ ਫੇਰ ਸਿਰ ਦਰਦ ਤਾਂ ਨਹੀਂ ਹੋਈ? ਮੈਂ ਸੋਚਿਆ ਹੈ ਕਿ ਸ਼ਹਿਰੋਂ ਕਿਦਾਰ ਡਾਕਟਰ ਨੂੰ ਸਦਵਾ ਲਵਾਂ ਜਾਂ ਫੇਰ ਇਕ ਵਾਰੀ ਕਲਕੱਤੇ........."

ਰੋਗ ਤੇ ਇਲਾਜ ਦੇ ਪ੍ਰਸੰਗ ਦਾ ਭੋਗ ਇਥੇ ਹੀ ਪੈ ਗਿਆ। ਹੇਮਾਂਗਨੀ ਨੇ ਪੁਛਿਆ ਕੀ ਤੁਸੀਂ ਓਮਾ ਭੇ ਸਾਹਮਣੇ ਕਿਸ਼ਨ ਨੂੰ ਕੁਝ ਆਖਿਆ ਸੀ?"

ਵਿਪਿਨ ਜਾਣੀ ਦਾ ਅਸਮਾਨ ਤੋਂ ਧਰਤੀ ਤੇ ਡਿੱਗ ਪਿਆ ਸੀ। ਕਹਿਣ ਲੱਗਾ, ਮੈਂ? ਕਿੱਥੇ? ਨਹੀਂ ਨਹੀਂ, - ਸੱਚ ਯਾਦ ਆ ਗਿਆ ਉਸ ਦਿਨ ਸ਼ੈਦ ਕੁਛ ਕਿਹਾ ਸੀ। ਭਾਬੀ ਗੁੱਸੇ ਹੁੰਦੀ ਹੈ, ਭਰਾ ਜੀ ਵੀਨਕੇ ਮੂੰਹ ਵੱਟਦੇ ਹਨ। ਮਲੂਮ ਹੁੰਦਾ ਹੈ ਕਿ ਉਨਾਂ ਉਥੇ ਖੜੀ ਹੋਣੀ ਹੈ, ਜਾਣਦੀਏਂ ਨਾਂ.....।"

‘‘ਜਾਣਦੀ ਹਾਂ? ਆਖਕੇ ਹੇਮਾਂਗਨੀ ਨੇ ਗੱਲ ਦਬਾ ਦਿੱਤੀ। ਵਿਪਿਨ ਦੇ ਰਸੋਈ ਘਰੋਂ ਜਾਂਦਿਆਂ ਹੀ ਉਸਨੇ ਕਿਸ਼ਨ ਨੂੰ ਸੱਦ ਕੇ ਆਖਿਆ ਕਿਸ਼ਨ ਆਹ ਚਾਰ ਪੈਸੇ ਲੈ ਲੈ ਤੇ ਬਜ਼ਾਰੋਂ ਜਾਕੇ ਛੜੇ ਛੋਲੇ ਖਾ ਲੈ। ਭੁੱਖ ਲੱਗਣ ਤੇ ਹੁਣ ਮੇਰੇ ਕੋਲ ਨਾ ਆਉਣਾ। ਤੇਰੀ ਵਿਚਕਾਰਲੀ ਭੈਣ ਨੂੰ ਕੋਈ ਅਖਤਿਆਰ ਨਹੀਂ ਕਿ ਉਹ ਕਿਸੇ ਬਾਹਰਦੇ ਆਦਮੀ ਨੂੰ ਇਕ ਰੋਟੀ ਵੀ ਖੁਆ ਸਕੇ।

ਕਿਸ਼ਨ ਚੁਪ ਚਾਪ ਚਲਿਆ ਗਿਆ। ਅੰਦਰ ਖਲੋਤਾ ਹੋਇਆ ਵਿਪਿਨ ਉਸ ਵੇਲੇ ਵੇਖਕੇ ਦੰਦੀਆਂ ਪੀਂਹਦਾ ਰਿਹਾ।