ਪੰਨਾ:ਵਿਚਕਾਰਲੀ ਭੈਣ.pdf/32

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੩੨)

 

੭.

ਕੋਈ ਪੰਜਾਂ ਛਿਆਂ ਦਿਨਾਂ ਪਿੱਛੋਂ ਇਕ ਦਿਨ ਦੁਪਹਿਰ ਨੂੰ ਵਿਪਿਨ ਉਦਾਸ ਜਹੇ ਚਿਹਰੇ ਨਾਲ ਘਰ ਆਇਆ ਤੇ ਆਉਂਦਿਆਂ ਹੀ ਕਹਿਣ ਲੱਗਾ, ਇਹ ਤੂੰ ਕੀ ਬਖੇੜਾ ਖੜਾ ਕਰ ਲਿਆ ਹੈ? ਕਿਸ਼ਨ ਤੇਰਾ ਕੀ ਲਗਦਾ ਹੈ ਜੋ ਤੂੰ ਉਸ ਪਰਾਏ ਲੜਕੇ ਦੇ ਥਾਂ ਘਰ ਵਾਲਿਆਂ ਨਾਲ ਲੜਾਈ ਪਾਈ ਰਖਦੀ ਏਂ? ਮੈਂ ਤਾਂ ਅਜ ਵੇਖਿਆ ਹੈ, ਭਰਾ ਹੋਰੀਂ ਵੀ ਗੁੱਸੇ ਹਨ।

ਇਹਦੇ ਨਾਲੋਂ ਕੁਝ ਦਿਨ ਪਹਿਲਾਂ ਆਪਣੇ ਘਰ ਵਿਚ ਬਹਿਕੇ ਜੇਠਾਣੀ ਨੇ ਜੋ ਆਪਣੇ ਸੁਵਾਮੀ ਨੂੰ ਤੀਰ ਮਾਰੇ ਸਨ ਉਹ ਖਾਲੀ ਕਿੱਦਾਂ ਜਾ ਸਕਦੇ ਸਨ। ਉਹਨਾਂ ਸਾਰਿਆਂ ਹੇਮਾਂਗਨੀ ਦੇ ਕਲੇਜੇ ਨੂੰ ਵਿੰਨ ਦਿੱਤਾ ਸੀ। ਇਹਨਾਂ ਤੀਰਾਂ ਦੀ ਵਿਹੁ ਨਾਲ ਉਸਦਾ ਕਲੇਜਾ ਸੜ ਰਿਹਾ ਸੀ। ਸਭ ਕੁਝ ਸਹਾਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।

ਪਿਛਲੇ ਜਮਾਨੇ ਵਿਚ ਮੁਸਲਮਾਨ ਜਿੱਦਾਂ ਅੱਗੇ ਗਊਆਂ ਨੂੰ ਲਾਕੇ ਰਾਜਪੂਤਾਂ ਤੇ ਹਮਲਾ ਕਰਦੇ ਹੁੰਦੇ ਸਨ ਉਸੇ ਤਰ੍ਹਾਂ ਜੇਠਾਣੀ ਦਿਰਾਣੀ ਨਾਲ ਕਰਦੀ ਸੀ। ਗੱਲਾਂ ਕਿਸੇ ਨਾਲ ਕਰਨੀਆਂ ਤੇ ਠੋਕਰਾਂ ਕਿਸੇ ਪਾਸੇ ਲਾਉਣੀਆਂ।

ਸੁਆਮੀ ਦੀ ਗੱਲ ਤੇ ਹੇਮਾਂਗਨੀ ਨੂੰ ਕੋਧ ਆਗਿਆ ਕਹਿਣ ਲੱਗੀ, “ਕੀ ਆਖਦੇ ਹੋ ਜੇਠ ਜੀ ਨਾਰਾਜ਼ ਹੋ ਗਏ