ਪੰਨਾ:ਵਿਚਕਾਰਲੀ ਭੈਣ.pdf/4

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੪)

ਆਇਆ ਸੀ, ਉਸ ਨੂੰ ਪੰਜ ਸਤ ਖਰੀਆਂ ਖਰੀਆਂ ਸੁਣਾਉਣ ਤੋਂ ਪਿਛੋਂ 'ਕਾਦੰਬਨੀ' ਏਦਾਂ, ਕਹਿਣ ਲੱਗੀ, “ਵਾਹਵਾ! ਚੰਗਾ ਮੇਰੇ ਸਕੇ ਸੋਧਰੇ ਨੂੰ ਆਟਾ ਮੁਕਾਉਣ ਲਈ ਲਿਆਏ ਹੋ?" ਫੇਰ ਆਪਣੀ ਮਤੇਈ ਮਾਂ ਨੂੰ ਫੁਲ ਝੜਾਉਂਦੀ ਹੋਈ ਬੋਲੀ,"ਕਮਜ਼ਾਤ ਕਿਸੇ ਥਾਂ ਦੀ, ਜਦ ਤਕ ਜੀਊਂਦੀ ਰਹੀ ਕੱਦੇ ਖਾਲੀ ਹੱਥੀਂ ਵੀ ਆ ਕੇ ਪਤਾ ਨਹੀਂ ਲਿਆ, ਹੁਣ ਮਰ ਗਈ ਹੈ, ਤਾਂ ਪੁੱਤ ਨੂੰ ਭੇਜ ਦਿਤਾ ਸੋ, ਸਾਡਾ ਮਾਸ ਹੀ ਮੋਟਾ ਵੇਖ ਲਿਆ ਹੋਣਾ ਏਂ? ਜਾ! ਬਾਬਾ ਏਸ ਪਰਾਏ ਪੁੱਤ ਨੂੰ ਏਥੋਂ ਮੋੜ ਕੇ ਲੈ ਜਾਹ ਮੈਂ ਇਹ ਕਜੀਆ ਨਹੀਂ ਪਾਉਣਾ ਚਾਹੁੰਦੀ।"

ਬੁੱਢਾ ਜ਼ਾਤ ਦਾ ਨਾਈ ਸੀ ਤੇ ਕਿਸ਼ਨ ਦੀ ਮਾਂ ਤੇ ਉਹਦੀ ਕਾਫੀ ਸ਼ਰਧਾ ਸੀ। ਉਹ ਇਹਨੂੰ ਮਾਂ ਆਖ ਕੇ ਹੀ ਬੁਲਾਇਆ ਕਰਦਾ ਸੀ। ਇਸ ਕਰਕੇ ਐਨੀਆਂ ਗੱਲਾਂ ਸੁਣ ਕੇ ਵੀ, ਉਹਨੇ ਖਹਿੜਾ ਨਹੀਂ ਛੱਡਿਆ। ਉਹਨੇ ਮਿਨਤਜਹੀ ਕਰਕੇ ਆਖਿਆ,"ਮਾਂ ਤੇਰੇ ਘਰ ਕੀ ਪਰਵਾਹ ਹੈ। ਲਛਮੀ ਅੰਦਰ ਬਾਹਰ ਉੱਛਲ ਦੀ ਫਿਰਦੀ ਹੈ। ਬੇ ਹਿਸਾਬ, ਨੌਕਰ, ਟਹਿਲਣਾਂ ਮੰਗਤੇ ਤੇ ਹੋਰ ਕੁੱਤੇ ਬਿਲੇ ਖਾਂਦੇ ਫਿਰਦੇ ਹਨ। ਜੇ ਇਹ ਲੜਕਾ ਦੋ ਰੋਟੀਆਂ ਖਾ ਲਏਗਾ ਤੇ ਬਾਹਰ ਬਰਾਂਡੇ ਵਿਚ ਸੌਂ ਰਹੇਗਾ ਤੇ ਤੈਨੂੰ ਕੀ ਭਾਰ ਲੱਗਣ ਲੱਗਾ ਹੈ?"

ਬੜਾ ਸਮਝਦਾਰ ਹੈ। ਜੇ ਭਰਾ ਸਮਝਕੇ ਨਹੀਂ ਤਾਂ ਇਕ ਬ੍ਰਾਹਮਣ ਦਾ ਬੇ ਆਸਰਾ ਬੱਚਾ ਹੀ ਸਮਝਕੇ ਘਰ ਦੇ ਕਿਸੇ ਖੂੰਜੇ ਖਰਲੇ ਵਿੱਚ ਰਹਿਣ ਲਈ ਥਾਂ ਦੇ ਦਿਉ।

ਇਹੇ ਜਹੀਂ ਉਸਤਤੀ ਸਣਕੇ ਤਾਂ ਪੁਲਸ ਦਾ ਥਾਣੇਦਾਰ