ਪੰਨਾ:ਵਿਚਕਾਰਲੀ ਭੈਣ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੧)

ਕਿਉਂ ਹੁੰਦੀਆਂ? ਜਦੋਂ ਇਹ ਤੈਨੂੰ ਨਹੀਂ ਆਉਣ ਦੇਂਦੇ ਤਾਂ ਮੇਰੇ ਕੋਲ ਨਾ ਆਇਆ ਕਰ।

ਕਿਸ਼ਨ ਬਿਨਾ ਕੁਝ ਕਹੇ ਸੁਣੇ ਦੇ ਚੁਪ ਚਾਪ ਚਲਿਆ ਗਿਆ, ਪਰ ਥੋੜੀ ਦੂਰੋਂ ਫੇਰ ਮੁੜ ਆਇਆ ਤੇ ਆਖਣ ਲੱਗਾ, “ਸਾਡੇ ਪਿੰਡ ਦੀ ਵਿਸ਼ਾਲੀ ਦੇਵੀ ਬਹੁਤ ਕਲਾ ਵਾਲੀ ਹੈ। ਉਹਦੀ ਪੂਜਾ ਦਿੱਤਿਆਂ ਸਭ ਬੀਮਾਰੀਆਂ ਹਟ ਜਾਂਦੀਆਂ ਹਨ, ਭੈਣ ਤੂੰ ਵੀ ਪੂਜਾ ਦੇ ਦਿਹ, ਰਾਜੀ ਹੋ ਜਾਏਂਂਗੀ।"

ਹੁਣ ਇਹ ਵਾਧੂ ਦਾ ਝਗੜਾ ਹੋ ਜਾਣ ਕਰਕੇ ਹੇਮਾਂਗਨੀ ਦਾ ਦਿਲ ਬਹੁਤ ਹੀ ਖਰਾਬ ਹੋ ਚੁਕਿਆ ਸੀ। ਲੜਾਈ ਝਗੜਾ ਤਾਂ ਰੋਜ ਹੁੰਦਾ ਹੈ, ਇਸ ਗਲੋਂ ਨਹੀਂ, ਪਰ ਇਹ ਬਹਾਨਾ ਹੱਥ ਆ ਜਾਣ ਨਾਲ ਕਿਸ਼ਨ ਵਿਚਾਰੇ ਨਾਲ ਕਿੱਦਾਂ ਹੋਵੇਗੀ । ਇਹ ਸੋਚ ਸੋਚ ਕੇ ਉਸ ਦੀ ਛਾਤੀ ਫਟੀ ਜਾ ਰਹੀ ਸੀ।

ਕਿਸ਼ਨ ਜਦੋਂ ਫੇਰ ਮੁੜ ਆਇਆ ਤਾਂ ਹੇਮਾਂਗਨੀ ਉਠ ਕੇ ਬਹਿ ਗਈ। ਉਹਨੂੰ ਆਪਣੇ ਕੋਲ ਬਿਠਾ ਕੇ ਉਹਦੀ ਪਿੱਠ ਤੇ ਹੱਥ ਫੇਰਦੀ ਹੋਈ ਬੋਲੀ, ਜੇ ਮੈਂ ਰਾਜੀ ਹੋ ਜਾਉਂਗੀ ਤਾਂ ਤੈਨੂੰ ਚੋਰੀ ੨ ਪੂਜਾ ਦੇਣ ਵਾਸਤੇ ਭੇਜ ਦੇਵਾਂਗੀ। ਇਕੱਲਾ ਚਲਿਆ ਜਾਵੇਂਗਾ?"

ਕਿਸ਼ਨ ਖੁਸ਼ੀ ਨਾਲ ਭੜਕ ਉਠਿਆ ਕਹਿਣ ਲੱਗਾ 'ਕਿਉਂ ਨਹੀਂ ? ਮੈਂ ਖੂਬ ਮਜ਼ੇ ਨਾਲ ਇਕੱਲਾ ਹੀ ਤੁਰ ਜਾਵਾਂਗਾ। ਭੈਣ ਤੂੰ ਮੈਨੂੰ ਹੁਣੇ ਹੀ ਕਿਉਂ ਨਹੀਂ ਭੇਜ ਦੇਂਂਦੀ, ਇਕ ਰੁਪੈ ਦੀ ਤਾਂ ਗੱਲ ਹੈ। ਮੈਂ ਕੱਲ ਹੀ ਪੂਜਾ ਦੇਕੇ ਤੈਨੂੰ ਪ੍ਰਸਾਦ ਲਿਆ ਦੇਵਾਂਗਾ ਜਿਸਨੂੰ ਖਾਕੇ ਤੂੰ ਤੰਦਰੁਸਤ