(੪੫)
ਉਮਾਂ ਨੇ ਆਖਿਆ ਨਹੀਂ, ਥੋੜਾ ਜਿਹਾ ਹੀ ਗਿਆ ਸੀ।
‘ਚੰਗਾ ਤੂੰ ਜਾਹ!'
ਦਰਵਾਜੇ ਕੋਲ ਪਹੁੰਚ ਕੇ ਉਮਾਂ ਨੇ ਆਖਿਆ ਵੇਖ ਮਾਂ, ਕਿਸ਼ਨ ਮਾਮਾ ਤਾਂ ਇਥੇ ਖੜੇ ਹਨ।
ਕਿਸ਼ਨ ਨੇ ਇਹ ਗਲ ਸੁਣ ਲਈ, ਉਸ ਨੇ ਉਥੋਂ ਹੀ ਆਖਿਆ ‘ਭੈਣ ਜੀ ਕੀ ਹਾਲ ਹੈ?'
ਦਰਦ ਤੇ ਅਪਮਾਨ ਦੇ ਮਾਰਿਆਂ ਹੇਮਾਂਗਨੀ ਪਾਗਲ ਵਾਂਗੂੰ ਚੀਕ ਪਈ, ਇਥੇ ਕੀ ਕਰਨ ਆਇਆਏਂ ਚਲਿਆ ਜਾਹ ਇਥੋਂ ਦਫਾ ਹੋ ਜਾਹ!'
ਕਿਸ਼ਨ ਬੇਵਕੂਫਾਂ ਵਾਂਗੂ ਅਖਾਂ ਪਾੜ ਪਾੜ ਕੇ ਵੇਖਣ ਲਗ ਪਿਆ। ਹੇਮਾਂਗਨੀ ਨੇ ਹੋਰ ਵੀ ਗੁੱਸੇ ਨਾਲ ਆਖਿਆ ਤੂੰ ਅਜੇ ਤੱਕ ਇਥੇ ਕੀ ਕਰਦਾ ਏਂ? ਗਿਆ ਕਿਉਂ ਨਹੀਂ?
ਕਿਸ਼ਨ, ‘ਚਲਿਆ ਜਾਨਾ ਹਾਂ' ਆਖਕੇ ਨੀਵੀਂ ਪਾਈ ਚਲਿਆ ਗਿਆ। ਇਹਦੇ ਚਲੇ ਜਾਣ ਪਿਛੋ, ਹੇਮਾਂਗਨੀ ਪਲੰਘ ਦੇ ਇਕ ਸਿਰੇ ਮੁਰਦਿਆਂ ਵਾਂਗੂ ਪੈਕੇ ਮੂੰਹ ਵਿਚ ਹੀ ਬੁੜਬੁੜਾਉਣ ਲਗੀ, ਇਸ ਨੂੰ ਕਈ ਵਾਰੀ ਆਖਿਆ ਹੈ ਕਿ ਮੇਰੇ ਕੋਲ ਨ ਆਇਆ ਕਰ, ਪਰ ਫੇਰ ਆਕੇ ਉਹ ਭੈਣ ਜੀ ਕੀ...। 'ਉਮਾਂ ਜਾ ਜ਼ਰਾ ਸ਼ੰਭੂ ਨੂੰ ਆਖ ਆ ਕਿ ਇਸ ਨੂੰ ਅੰਦਰ ਨ ਆਉਣ ਦਿਆ ਕਰੇ।
ਉਮਾਂ ਨੇ ਕੋਈ ਜਵਾਬ ਨ ਦਿਤਾ। ਉਹ ਚੁੱਪ ਚਾਪ ਬਾਹਰ ਚਲੀ ਗਈ। ਰਾਤ ਨੂੰ ਹੇਮਾਂਗਨੀ ਨੇ ਆਪਣੇ ਘਰ ਵਾਲੇ ਨੂੰ ਸਦ ਕੇ ਭਰੀ ਹੋਈ ਅਵਾਜ਼ ਨਾਲ ਆਖਿਆ, ਅੱਜ