ਪੰਨਾ:ਵਿਚਕਾਰਲੀ ਭੈਣ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੧)

ਮਨੋਰਮਾ ਨੇ ਆਖਿਆ, "ਸਾਕ ਕੀ, ਉਹ ਤਾਂ ਲਲਿਤਾ ਦੇ ਰਹਿਣ ਵਾਲੇ ਮਕਾਨ ਨੂੰ ਸਮੂਲਚਾ ਹੜੱਪ ਕਰਨ ਦੇ 'ਫਿਕਰ ਵਿਚ ਹਨ।'

ਗਿਰੀ ਨੰਦ ਹੈਰਾਨਗੀ ਨਾਲ ਵੇਖਦਾ ਰਹਿ ਗਿਆ।

ਮਨੋਰਮਾ ਕਿੱਸਾ ਫੋਲਣ ਲੱਗ ਪਈ। "ਪਿਛਲੇ ਸਾਲ ਰੂਪੈ ਨਾ ਹੋਣ ਕਰਕੇ ਗੁਰਚਰਨ ਬਾਬੂ ਦੀ ਵਿਚਕਾਰਲੀ ਲੜਕੀ ਦਾ ਵਿਆਹ ਨਹੀਂ ਸੀ ਹੋ ਰਿਹਾ। ਉਸ ਨੇ ਬਹੁਤ ਜ਼ਿਆਦਾ ਵਿਆਜ ਤੇ ਨਵੀਨ ਬਾਬੂ ਪਾਸ ਇਹ ਮਕਾਨ ਗਹਿਣੇ ਪਾਕੇ ਰੁਪੈ ਕਰਜ਼ ਲਏ ਸਨ। ਇਹ ਕਰਜ਼ਾ ਮੁੱਕ ਨਹੀਂ ਸਕਦਾ ਤੇ ਅਖੀਰ ਨੂੰ ਇਹ ਮਕਾਨ ਨਵੀਨ ਬਾਬੂ ਦਾ ਹੀ ਹੋ ਜਾਏਗਾ।"

ਮਨੋਰਮਾ ਨੇ ਸਾਰਾ ਕਿੱਸਾ ਸੁਣਾ ਕੇ ਅੰਤ ਵਿਚ ਆਪਣੀ ਰਾਏ ਜ਼ਾਹਰ ਕੀਤੀ, ਬੁਢੇ ਦੀ ਕਈ ਚਿਰ ਦੀ ਖਾਹਸ਼ ਹੈ ਕਿ ਗੁਰਚਰਨ ਬਾਬੂ ਦਾ ਮਕਾਨ ਢਾਹਕੇ ਉਸੇ ਆਪਣੇ ਸ਼ੇਖਰ ਬਾਬੂ ਲਈ ਇਕ ਬਹੁਤ ਆਲੀਸ਼ਾਨ ਮਕਾਨ ਬਣਾਵਾਂ, ਦੋਹਾਂ ਮੁੰਡਿਆਂ ਦੇ ਅੱਡ ਅੱਡ ਮਕਾਨ ਹੋ ਜਾਣਗੇ, ਇਰਾਦਾ ਬੁਰਾ ਨਹੀਂ।

ਇਹ ਪ੍ਰਸੰਗ ਸੁਣਕੇ ਗਿਰੀ ਨੰਦ ਕੁਝ ਦੁਖੀ ਹੋਇਆ। ਉਹਨੇ ਪੁਛਿਆ, ਬੀਬੀ ਗੁਰਚਰਨ ਬਾਬੂ ਦੇ ਹੋਰ ਵੀ ਤਾਂ ਲੜਕੀਆਂ ਹਨ; ਉਹਨਾਂ ਦਾ ਵਿਆਹ ਕਿਦਾਂ ਕਰੇਗਾ?

ਮਨੋਰਮਾ ਨੇ ਆਖਿਆ ਇਹ ਤਾਂ ਹੈ ਈ। ਕੁੜੀਆਂ ਤੋਂ ਬਿਨਾਂ ਇਹ ਲਲਤਾ ਦਾ ਭਾਰ ਵੀ ਉਸੇ ਸਿਰ ਹੈ। ਇਹਦੇ ਮਾਂ ਪਿਉ ਮਰ ਗਏ ਹਨ। ਇਸ ਸਾਲ ਇਹਦਾ ਵਿਆਹ