ਪੰਨਾ:ਵਿਚਕਾਰਲੀ ਭੈਣ.pdf/95

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੯੫)

ਰੋਣਾ ਰੋਇਆ ਹੈ, ਇਹ ਤਾਂ ਮੈਨੂੰ ਝੂਠ ਹੀ ਮਲੂਮ ਹੁੰਦਾ ਹੈ?

ਮਨੋਰਮਾ ਨੇ ਹੈਰਾਨ ਹੋਕੇ ਆਖਿਆ ਕਿੱਦਾਂ?

ਗਿਰੀ ਨੰਦ ਆਖਣ ਲੱਗਾ, “ਲਲਿਤਾ ਜਿਸ ਤਰ੍ਹਾਂ ਖਰਚ ਕਰਦੀ ਹੈ, ਇਸ ਤੋਂ ਤਾਂ ਇਹ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਮਾਇਕ ਹਾਲਤ ਜ਼ਰਾ ਵੀ ਖਰਾਬ ਨਹੀਂ। ਉਸ ਦਿਨ ਮਾਸੀ ਥੀਏਟਰ ਵੇਖਣ ਗਏ ਸਾਂ। ਉਹ ਆਪ ਨਹੀਂ ਸੀ ਗਈ ਪਰ ਫੇਰ ਵੀ ਦਸ ਰੁਪੈ ਆਪਣੀ ਭੈਣ ਦੇ ਹੱਥ ਭੇਜ ਦਿੱੱਤੇ ਸਨ।ਚਾਰੂ ਕੋਲੋਂ ਪਛਣਾ ਕਿੰਨਾ ਖਰਚ ਕਰਦੀ ਹੈ।ਮਹੀਨੇ ਵਿੱਚ ਵੀਹ ਪੰਝੀ ਰੂਪੈ ਤਾਂ ਉਹਦਾ ਖਰਚ ਜ਼ਰੂਰ ਹੋਵੇਗਾ।"

ਮਨੋਰਮਾ ਨੂੰ ਯਕੀਨ ਨਾ ਆਇਆ।

ਚਾਰੂ ਨੇ ਆਖਿਆ, “ਸੱਚੀ ਮਾਂ! ਸਭ ਸ਼ੇਖਰ ਬਾਬੂ ਪਾਸੋਂ ਲੈ ਕੇ ਖਰਚ ਕਰਦੀ ਹੈ। ਹੁਣ ਵੀ ਨਹੀਂ ਛੋਟੇ ਹੁੰਦਿਆਂ ਤੋਂ ਹੀ ਉਹ ਸ਼ੇਖਰ ਬਾਬੂ ਦੀ ਅਲਮਾਰੀ ਖੋਲ੍ਹ ਕੇ “ਰੁਪੈ ਕਢ ਲਿਆਉਂਦੀ ਰਹੀ ਹੈ, ਕੋਈ ਕੁਝ ਨਹੀਂ ਆਖਦਾ।"

ਮਨੋਰਮਾਂ ਨੇ ਹੈਰਾਨਗੀ ਨਾਲ ਪੁਛਿਆ, ਰੁਪੈ ਕੱਢ ਲਿਆਉਦੀ ਹੈ? ਸ਼ੇਖਰ ਬਾਬੂ ਨੂੰ ਪਤਾ ਹੈ?"

ਚਾਰੂ ਨੇ ਸਿਰ ਹਿਲਾਕੇ ਆਖਿਆ, "ਸ਼ੇਖਰ ਬਾਬੂ ਜਾਣਦੇ ਹਨ। ਉਨ੍ਹਾਂ ਦੇ ਸਾਹਮਣੇ ਹੀ ਤਾਂ ਕੱਢਦੀ ਹੈ। ਪਹਿਲੇ ਮਹੀਨੇ ਜੋ ਅੱਨਾਕਾਲੀ ਦੀ ਗੁੱਡੀ ਦਾ ਵਿਆਹ ਹੋਇਆ ਸੀ ਉਸ ਵਿਚ ਰੁਪੈ ਕਿਸ ਦਿੱਤੇ ਸਨ? ਸਭ ਇਸਨੇ ਹੀ ਦਿਤੇ ਹਨ।

ਮਨੋਰਮਾ ਨੇ ਕੁਝ ਸੋਚ ਕੇ ਆਖਿਆ, "ਕੀ ਪਤਾ ਹੈ! ਪਰ ਇੱਕ ਗਲ ਹੈ, ਬੁੱਢੇ ਦੇ ਮੁੰਡੇ ਪਿਉ ਵਰਗੇ ਮੱਖੀ ਚੂਸ