ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੰਗਾਂ ਦੇ ਪਿੰਡੇ
ਚਿਲਕਣ ਨੀ,
ਅੱਖੀਆਂ ਦੇ ਦਿਲ
ਪਏ ਤਿਲਕਣ
ਉਹਨੇ ਲੂੰ ਲੂੰ ਜਾਦੂ
ਪਾਇਆ ਨੀ
ਇਕ ਵੰਗਾਂ ਵਾਲਾ
ਆਇਆ ਨੀ
ਮੈਂ ਮਿੰਨਤਾਂ ਨਾਲ
ਬੁਲਾਇਆ
ਪਾ ਵੰਗਾਂ ਲਾਹ
ਕਲੀਰੇ ਨੀ
ਤੂੰ 'ਨੂਰਪੁਰੀ' ਦੀਏ
ਹੀਰੇ
ਤੈਨੂੰ ਰੱਬ ਨੇ ਭਾਗ ਹੈ,
ਲਾਇਆ ਨੀ
ਇਕ ਵੰਗਾਂ ਵਾਲਾ
ਆਇਆ

੧੦.