ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਵੰਗਾਂ ਵਾਲਾ ਆਇਆ ਨੀ
ਮੈਂ ਮਿੰਨਤਾਂ ਨਾਲ ਬੁਲਾਇਆ!

ਇਕ ਵੰਗਾਂ ਕੋਲ
ਸੁਨਹਿਰੀ ਨੀ
ਦੂਜੇ ਬਿਸੀਅਰ
ਨੈਣ ਨੇ ਜ਼ਹਿਰੀ
ਮੈਂ ਮਰ ਗਈ,
ਡੰਗ ਚਲਾਇਆ ਨੀ
ਇਕ ਵੰਗਾਂ ਵਾਲਾ
ਆਇਆ
ਮੈਂ ਮਿੰਨਤਾਂ ਨਾਲ
ਬੁਲਾਇਆ!
ਜਦ ਨਜ਼ਰ ਉਤਾਹਾਂ
ਕਰਦਾ ਨੀ
ਮੇਰਾ ਫੁਟਦਾ
ਜੋਬਨ ਚਰਦਾ
ਮੈਂ ਆਪਣਾ ਆਪ
ਲੁਟਾਇਆ ਨੀ
ਇਕ ਵੰਗਾਂ ਵਾਲਾ
ਆਇਆ!

੯.