ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਏ ਨੀ ਮੈਨੂੰ ਵਸ ਨਾ ਕਿਸੇ ਦੇ ਪਾ

ਇਸ ਦੁਨੀਆਂ ਦੇ ਨਵੇਂ ਤੁਲਾਵੇ
ਇਸ ਦੁਨੀਆਂ ਦੇ ਨਵੇਂ ਬਪਾਰੀ
ਇਸ ਦੁਨੀਆਂ ਦੀਆਂ ਖੇਡਾਂ ਨਵੀਆਂ
ਇਸ ਦੁਨੀਆਂ ਦੇ ਨਵੇਂ ਖਿਡਾਰੀ
ਮੈਂ ਕੀ ਜਾਣਾ ਕੀ ਰਾਹ ਜਾਣਾ
ਨਾ ਕੋਈ ਮੈਨੂੰ ਚਾ-ਮਾਏ ਨੀ..... .....

ਨਿਤ ਕਰਦੀ ਏਂ ਜਾਣਾ ਜਾਣਾ
ਸਭਨਾਂ ਨੇ ਤੁਰ ਜਾਣਾ
ਇਸ ਮੁਸਾਫ਼ਰ ਖ਼ਾਨੇ ਦੇ ਵਿਚ
ਰਹਿਕੇ ਫਿਰ ਪਛਤਾਣਾ
ਏਸ ਦੇਸ ਵਿਚ ਪਿੰਜਰੇ ਹੀ ਪਿੰਜਰੇ
ਮੇਰੀ ਜਾਨ ਬਚਾ-ਮਾਏ ਨੀ..... .....

੪੯.