ਇਹ ਸਫ਼ਾ ਪ੍ਰਮਾਣਿਤ ਹੈ
ਮਹਿੰਦੀ ਵਾਲੇ ਹੱਥ ਨੂੰ ਬੰਨ੍ਹਕੇ
ਲਾਲ ਵਿਆਹ ਦੇ ਗਾਨੇ
ਓਭੜ ਨੈਣਾਂ ਦੇ ਵਿਚ ਪਾਕੇ
ਨੈਣ ਕੋਈ ਦੀਵਾਨੇ
ਬੁਲ੍ਹੀਆਂ ਨਾਲ ਛੁਆ ਕੇ ਬੁਲ੍ਹੀਆਂ
ਅੱਗ ਲਾ ਕੋਈ ਭੜਕਾ-ਮਾਏ ਨੀ... ...
ਫੁਲ ਕੀ ਜਾਣੇ ਹਸਣੇ ਮਗਰੋਂ
ਉਹਦੀ ਦੁਨੀਆਂ ਰੋਵੇ
ਨੈਣ ਕੀ ਜਾਨਣ ਮਿਲਕੇ ਮਗਰੋਂ
ਫੇਰ ਵਿਛੋੜਾ ਹੋਵੇ
ਬੀਤ ਗਈ ਸੋ ਬੀਤ ਗਈ ਏ
ਹੋਰ ਨਾ ਕੁਝ ਸਮਝਾ-ਮਾਏ ਨੀ... ...
੫੦.