ਪੰਨਾ:ਸਚਾ ਰਾਹ.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਟਿਕਕੇ ਨਹੀਂ ਬੈਠਦਾ।ਕ੍ਰਿਪਾਕਰੋ ਤੇ ਅਪਨੇਦਰੋਂ ਘਰੋਂ ਦਾਤ ਬਖ਼ਸ਼ੋ,ਜੋ ਇਹ ਅਮੋੜਬੀ ਕਿਸੇਤਰਾਂ ਕਾਬੂ ਆ ਜਾਵੇ,ਅਰ ਅਸੀ ਇਸਦੇ ਟਿਕਾਉਦਾ ਕੋਈ ਅਨੰਦ ਬੀ ਦੇਖ ਲਵੀਏ।

ਇਹ ਬਚਨ ਸੁਣਕੇ ਸਚੇ ਪਾਤਸ਼ਾਹ ਨੇ ਕ੍ਰਿਪਾ ਦ੍ਰਿਸ਼ਟੀ ਨਾਲ ਉਨ੍ਹਾਂ ਵਲ ਤਕਿਆ,ਅਰਇਉਂ ਪੁਛਣ ਲਗੇ:ਭਲੇ ਪੁਰਖੋ ! ਇਹ ਦਸੋ ਕਿ ਜਦ ਪਹਲੇ ਆਪ ਤੁਸੀ ਸ੍ਰੀਗੁਰੂ ਅਮਰਦੇਵ ਜੀ ਪਾਸ ਆਏ ਸਾਓ;ਕੀ ਤੁਹਾਨੂੰ ਪਤਾ ਸੀ ਕਿ ਮਨ ਦਾ ਖੜੋਨਾ ਤੇ ਨਾ ਖੜੋਨਾ ਕੀ ਹੁੰਦਾ ਹੈ? ਤੁਸੀਂਕਦੀ ਸਮਝਦੇ ਸਾਓ, ਕਿ ਤੁਸੀ ਅਰ ਮਨ ਦੋ ਚੀਜ਼ਾਂ ਹੋ ਅਰ ਇਹ ਗਲ ਕਦੇ ਲਖਦੇ ਸਾਉ? ਕਿ ਮਨ ਦੇ ਟਿਕਣੇ ਕਰਕੇ ਕੋਈ ਸੁਖ ਹੁੰਦਾ ਹੈ।

ਸਿਖ ਹਥ ਜੋੜਕੇ ਬੋਲੇ-ਪਾਤਸ਼ਾਹ!ਉਸਵੇਲੇ ਤਾਂ ਇਹ ਖਬਰ ਨਹੀਂ ਸੀ। ਓਦੋਂ ਤਾਂ ਕੇਵਲ ਦੇਖਾ ਦੇਖੀ ਆਗਏ ਸਾਂ,ਅਰ ਲੋਕਾਂ ਨੂੰ ਉਪਦੇਸ਼ ਲੈਂਦੇ ਦੇਖਦੇ ਚਾ ਆ ਗਿਆ ਕਿ ਅਸੀ ਬੀ ਕੁਝ ਪੁਛ ਲਵੀਏ। ਪਰ ਇਹ ਨਾਂ ਆਹੁੜੇ ਕਿ ਕੀ ਪੁਛੀਏ,ਇਸ ਕਰਕੇ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਡੇ ਪਰ ਬੀ ਕ੍ਰਿਪਾ ਕਰੋ। ਚਿਤ ਵਿਚ ਇਹ ਭਰੋਸਾ ਸੀ,ਕਿਇਹ ਜਗਤ ਦੇ ਗੁਰੂ ਹਨ,