ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੇਰ ਬੱਚੀ ਨੂੰ ਸ਼ੇਰ ਬਣਾਓ, ਪਰ ਹਾਇ! ਮੈਂ ਤਾਂ ਗਈ, ਹਾਇ! ਡੋਬ ਪਿਆ, ਮੈਂ ਗਈ, ਗਈ...... (ਕਹਿੰਦੀ ਬੇਹੋਸ਼ ਹੋਕੇ ਡਿਗ ਹੀ ਪਈ)।

――○――

੨. ਕਾਂਡ।

ਇਕ ਸੱਚੇ ਸਿੰਘ ਦੀ ਕੰਨ੍ਯਾਂ ਬਿਦੇਸ਼ ਵਿਚ ਭੁੱਖ ਦੇ ਡੱਬੇ ਖਾਂਦੀ ਘਰ ਤੋਂ ਬਾਹਰ ਬੇਹੋਸ਼ ਪਈ ਹੈ, ਘਰ ਦੇ ਅੰਦਰ ਉਡੀਕਦੇ ਹਨ ਕਿ ਰੋਟੀ ਖਾਕੇ ਆਉਂਦੀ ਹੈ, ਪਰ ਜਦ ਚਿਰ ਹੋ ਗਿਆ ਤਦ ਨੌਕਰਾਂ ਦਾ ਜਮਾਂਦਾਰ ਬਾਹਰ ਨਿਕਲਿਆ ਅਰ ਉਸਨੂੰ ਮਚਲੀ ਜਾਣਕੇ ਮਾਰਨ ਡਹਿ ਪਿਆ। ਭੁਖ ਨਾਲ ਟੁੱਟੀ ਹੋਈ ਦੀਆਂ ਡਾਡਾਂ ਨਿਕਲ ਗਈਆਂ, ਥਰ ਥਰ ਕੰਬਦੀ, ਪੈਰ ਪੈਰ ਤੇ ਥਿੜਕਦੀ, ਅੱਖਾਂ ਅੱਗੇ ਚੱਕਰਾਂ ਦੇ ਆਉਣ ਕਰਕੇ ਠੁੱਡੇ ਖਾਂਦੀ ਅੰਦਰ ਗਈ। ਬਾਵਰਚੀ ਖਾਨੇ ਦੇ ਸਾਰੇ ਜੂਠੇ ਭਾਂਡੇ ਅੱਗੇ ਰੱਖੇ ਗਏ ਕਿ ਉਨ੍ਹਾਂ ਨੂੰ ਸਾਫ ਕਰੇ, ਪਰ ਉਸ ਨੂੰ ਫੇਰ ਡੋਬ ਪੈ ਗਿਆ।

ਇਸ ਵੇਲੇ ਮਾਲਕ ਦਾ ਛੋਟਾ ਪੁੱਤ੍ਰ ਬਾਵਰਚੀ ਖਾਨੇ ਵਿਚ ਆ ਗਿਆ ਅਰ ਨੌਕਰਾਂ ਨਾਲ ਲਾਡੀਆਂ ਕਰਨ ਲਗ ਗਿਆ। ਉਧਰ ਜਦ ਨੌਕਰ ਨੇ ਸਤਵੰਤ ਕੌਰ ਨੂੰ ਬੇਹੋਸ਼ ਡਿੱਠਾ ਤਦ ਫੇਰ ਮਾਰਨ ਲੱਗਾ, ਪਰ ਨਿਆਣੇ ਬਾਲ ਨੇ ਤਰਸ ਖਾਧਾ, ਕੰਬਿਆ ਤੇ ਨੌਕਰ ਨੂੰ ਫੜਕੇ ਬੋਲਿਆ―'ਇਸ ਨੂੰ ਨਾ ਮਾਰ'। ਇਉਂ ਕਹਿੰਦਾ ਮੱਲੋ ਮੱਲੀ ਅਨਾਥ ਕੰਨ੍ਯਾਂ ਨੂੰ ਛੁਡਾਕੇ ਦੂਜੇ ਕਮਰੇ ਵਿਚ ਲੈ ਗਿਆ। ਇਕ ਗੁੱਛਾ ਅੰਗੂਰਾਂ ਦਾ ਲਿਆਕੇ ਅੱਗੇ ਧਰ ਦਿੱਤਾ ਤੇ ਬੋਲਿਆ―'ਬੀਬੇ ਭੈਣ ਜੀ! ਖਾਓ ਤੇ ਰੋਵੋ ਨਾ।' ਇਉਂ ਪਿਆਰ ਨਾਲ ਲਾਡੀਆਂ ਕਰਦਾ ਅੰਗੂਰ ਖੁਆਕੇ ਅਪਣੀ ਮਾਂ ਕੋਲ ਜਾਕੇ ਕੁੜੀ ਦੇ ਰੋਣ ਤੇ ਨੌਕਰ ਦੇ ਮਾਰਨ ਦਾ ਸਾਰਾ ਹਾਲ ਕਹਿ ਸੁਣਾਇਆ। ਬਾਲਾਂ ਦੀ ਜੀਭ ਵਿਚ ਕੁਝ ਅਚਰਜ

-੪-