ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੱਟਿਆ? ਪਰ ਦੇਸ਼-ਭੈਣਾਂ ਦੇ ਸੰਗ ਵਿਚ ਦੁਖੜੇ ਲੰਘ ਗਏ। ਹੋਰ ਨਹੀਂ ਤਾਂ ਦੋ ਰਲਕੇ ਰੋ ਲੈਂਦੀਆਂ ਸਾਂ, ਰੋਟੀ ਪਕਾ ਲੈਂਦੀਆਂ ਸਾਂ, ਪਰ ਹੁਣ ਤਾਂ ਰੋਣ ਦੀ ਭੀ ਕੋਈ ਸਾਥਣ ਨਹੀਂ, ਡੰਗਰਾਂ ਵਾਂਙ ਸਾਰੀਆਂ ਵਿਕ ਗਈਆਂ। ਪਿਤਾ ਜੀ ਕਿਹਾ ਕਰਦੇ ਸਨ ਕਿ ਆਦਮੀ ਦਾ ਪੁੱਤਰ ਅਮੋਲਕ ਹੁੰਦਾ ਹੈ, ਇਥੇ ਖੋਤੇ ਤੋਂ ਬੀ ਸਸਤਾ ਵਿਕਦਾ ਹੈ। ਹੱਛਾ ਸਭ ਕੁਝ ਅਕਾਲ ਪੁਰਖ ਦੇ ਭਾਣੇ ਵਿਚ ਲੰਘ ਗਿਆ, ਹੁਣ ਇਸ ਨਵੀਂ ਬਿਪਤਾ ਨੂੰ ਕੀ ਕਰਾਂ? ਮੈਂ ਪਰਸੋਂ ਦੀ ਭੁਖੀ ਹਾਂ, ਹਾਇ! ਤਿੰਨ ਦਿਨ ਅੰਨ ਜਲ ਅੰਗੀਕਾਰ ਕੀਤਿਆਂ ਲੰਘ ਗਏ। ਮੇਰੀਆਂ ਅੱਖਾਂ ਕਿਸਤਰਾਂ ਰਕੇਬੀ ਵਲ ਤੱਕਦੀਆਂ ਹਨ, ਚਾਰ ਬੋਟੀਆਂ ਤੇ ਅੱਧੀ ਰੋਟੀ ਪਈ ਹੈ। ਕਲੇਜੇ ਨੂੰ ਲੂਹਾ ਫਿਰਦਾ ਹੈ, ਢਿੱਡ ਨੂੰ ਛੁਰੀ ਵੱਜਦੀ ਹੈ, ਜੀ ਕਹਿੰਦਾ ਹੈ ਖਾ ਲੈ। ਖਾ ਲਵਾਂ, ਸੱਚੀਂ ਖਾ ਲਵਾਂ? ਹਾਇ! ਕਿੱਕੁਰ ਖਾਵਾਂ? ਇਹ ਕੁੱਠਾ ਹੈ, ਖਬਰੇ ਕਿਸ ਚੀਜ਼ ਦਾ ਮਾਸ ਹੈ, ਮੈਂ ਸਿੱਖ ਦੀ ਪੁੱਤ੍ਰੀ ਹਾਂ, ਮੈਂ ਸਿੱਖਣੀ ਹਾਂ, ਮੈਂ ਕਿੱਕੁਰ ਖਾ ਲਵਾਂ? ਹੇ ਮਨ! ਖਾ ਲਵਾਂ? ਪ੍ਰਾਣ ਜਾਣ ਤਾਂ ਜਾਣ, ਪਰ ਧਰਮ ਨਾ ਜਾਏ। ਹੁਣ ਕੀ ਹੋਵੇ? ਖ਼ਬਰੇ ਪ੍ਰਾਣ ਜਾਣ ਵੇਲੇ ਅੰਨ ਕੁਅੰਨ ਖਾ ਲਈਦਾ ਹੈ, ਪਰ ਪਤਾ ਨਹੀਂ। ਜੇ ਮੈਂ ਜਾਣਦੀ ਕਿ ਏਹ ਵਖਤ ਪੈਣੇ ਹਨ ਤਾਂ ਸਭ ਗੱਲਾਂ ਪੁੱਛ ਛਡਦੀ; ਪਰ 'ਜੇ' ਦੀ ਕਿਸਨੂੰ ਖਬਰ ਸੀ। ਮੈਂ ਕੀ ਕਰਾਂ? ਖਾਵਾਂ, ਨਾ ਖਾਵਾਂ? ਫੇਰ ਡੋਬ ਆਇਆ। ਹਾਇ! ਮੈਂ ਗਈ (ਤ੍ਰਬ੍ਹਕ ਕੇ ਅੱਖਾਂ ਖੁਹਲਕੇ) ਮੈਨੂੰ ਕੁਝ ਥਹੁ ਨਹੀਂ ਲਗਦਾ, ਪਰ ਧਰਮ ਰੱਖਣਾ ਹੈ; ਧਰਮ ਰੱਖਣਾ ਹੈ। ਜੇ ਖਾਵਾਂ ਤਾਂ ਪਤਾ ਨਹੀਂ ਧਰਮ ਰਹਿੰਦਾ ਹੈ ਕਿ ਨਹੀਂ, ਜੇ ਨਾਂ ਖਾਵਾਂ ਤਾਂ ਮੇਰਾ ਨਿਸ਼ਚਾ ਹੈ ਕਿ ਧਰਮ ਨਹੀਂ ਜਾਏਗਾ। ਚੱਲ ਮਨ! ਉੱਠ ਭੁਆਕੇ ਮਾਰ ਇਨ੍ਹਾਂ ਮਾਸ ਦੀਆਂ ਬੇਟੀਆਂ ਨੂੰ, ਜੋ ਹੋਵੇ ਸੋ ਹੋਵੇ। ਚੱਲ, ਜਾਹ ਪਰੇ ਹੋ, ਹੇ ਕੁਅੰਸ! ਮੇਰੇ ਅੱਗੋਂ (ਬੋਟੀਆਂ ਪਰੇ ਸਿੱਟਕੇ); ਚੜ੍ਹਦੀਆਂ ਕਲਾਂ ਜੀ! ਆਓ

-੩-