ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਫੇਰ ਹੋਸ਼ ਕਰਕੇ) ਉਫ...ਹੇ ਕਰਤਾਰ ...ਛੇਤੀ ਨਿਬੇੜਾ ਕਰੋ, ਹਾਇ! ਮੈਂ ਕਿੱਥੇ ਪਈ ਕੁੱਸਦੀ ਹਾਂ? ਮੇਰੇ ਘਰ ਐਸ ਵੇਲੇ ਜਗਮਗ ਹੋ ਰਹੀ ਹੈ, ਪਿਤਾ ਜੀ ਕਥਾ ਕਰ ਰਹੇ ਹਨ, ਪਿਆਰੀ ਮਾਂ, ਮੇਰੇ ਅਖਾਂ ਦੇ ਤਾਰੇ ਵੀਰ, ਮੇਰੀ ਜਿਗਰ ਜਾਨ ਭੈਣਾਂ ਬੈਠੀਆਂ ਸੁਣਦੀਆਂ ਹਨ। ਹੁਣ ਸਾਰੇ ਅਰਦਾਸ ਕਰ ਰਹੇ ਹਨ, ਮੇਰੇ ਦੈਵੀ ਵੀਰ ਦੀਆਂ ਗੱਲ੍ਹਾਂ ਪਰ ਮੋਤੀ ਹੰਝੂ ਕਿਰ ਰਹੇ ਹਨ, ਕਿਹਾ ਮੋਮ ਦਿਲ ਹੈ, ਕਿਹਾ ਗੁਰੂ ਦਾ ਪਿਆਰਾ ਹੈ, ਉਸਨੂੰ ਸਤਿਗੁਰ ਐਸੇ ਪਿਆਰੇ ਹਨ, ਜੈਸੇ ਜਿੰਦ। ਵਾਹ ਵਾਹ! ਹੁਣ ਸਾਰੇ ਸ਼ਬਦ ਗਾਉਂਦੇ ਹਨ, ਔਹ ਆਵਾਜ਼ ਆਈ, ਕੰਨ ਲਾਵਾਂ, ਸੁਣਾਂ:―

ਖੇਤ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥

ਆਹਾ! ਕੈਸੀ ਪਿਆਰੀ ਸੁਰ ਹੈ! ਹੈਂ! ਮੈਂ ਤਾਂ ਸੌਂ ਗਈ ਸਾਂ, ਨਹੀਂ, ਹੁਣ ਤਾਂ ਮੈਂ ਸੁਦੈਣ ਹੋ ਚੱਲੀ, ਮੈਂ ਕੀ ਬਰੜਾ ਰਹੀ ਹਾਂ ਕਿ ਝੱਲੀ ਹੋ ਬਕ ਰਹੀ ਹਾਂ? ਕੋਈ ਤਰਸ ਨਹੀਂ ਕਰਦਾ। ਕੰਨ੍ਯਾਂ ਪਰ ਭੀ ਕੋਈ ਜ਼ੁਲਮ ਕਰਦਾ ਹੈ? ਹਾਇ! ਮੈਂ ਤਾਂ ਤੇਰੀ ਰੱਖ੍ਯਾ ਕੀਤੀ, ਤੂੰ ਮੈਨੂੰ ਫਸਾ ਦਿਤਾ, ਹੱਛਾ......ਗੁਰੂ ਤੇਰਾ ਭਲਾ ਕਰੇ। ਧੰਨ ਗੁਰੂ! ਮੈਂ ਕਲਗੀਆਂ ਵਾਲੇ ਦੇ ਆਸਰੇ ਸਭ ਦੁੱਖਾਂ ਨੂੰ ਝਾਗ ਲੰਘਾਂਗੀ। ਮੈਂ ਕਿੰਨੇ ਦੁਖ ਭੋਗ ਚੁੱਕੀ ਹਾਂ, ਭੋਗਦਿਆਂ ਤਾਂ ਲੰਘ ਗਏ, ਪਰ ਚੇਤਾ ਕਰਦਿਆਂ ਜਾਨ ਸੁਕਦੀ ਹੈ। ਕਿਸ ਤਰ੍ਹਾਂ ਵਿਸਾਹਘਾਤ ਨਾਲ ਮੈਂ ਕੈਦ ਹੋਈ! ਹਾਏ,......। ਫੇਰ ਡੋਬ ਆਯਾ......

(ਫਿਰ ਤ੍ਰਬ੍ਹਕ ਕੇ ਅੱਖਾਂ ਖੋਹਲਕੇ) ਊਈ ਰੱਬਾ! ਕਿਸ ਪ੍ਰਕਾਰ ਮੇਰੀਆਂ ਮੁਸ਼ਕਾਂ ਕੱਸੀਆਂ ਗਈਆਂ ਤੇ ਗਊਆਂ ਵਾਂਙ ਕੈਦੀਆਂ ਦੇ ਵੱਗਾਂ ਵਿਚ ਰੱਖੀ ਗਈ? ਕਿਥੇ ਖੰਨਾ ਕਿੱਥੇ ਕਾਬਲ? ਡਾਢਿਆਂ ਦੀ ਕੈਦ ਵਿਚ ਮੈਂ ਐਂਨਾ ਪੈਂਡਾ ਕੀਕੂੰ ਪੈਦਲ

-੨-