ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧ਓ ਸ੍ਰੀ ਵਾਹਿਗੁਰੂ ਜੀ ਕੀ ਫਤਹ॥

—————

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥
ਕਹੁ ਨਾਨਕ ਅਬ ਓਟ ਹਰਿ ਗਜਿ ਜਿਉ ਹੋਹੁ ਸਹਾਇ॥

ਸਤਵੰਤ ਕੌਰ

੧. ਕਾਂਡ।

ਹੇ ਅਕਾਲ ਪੁਰਖ! ਮੈਂ ਕੀ ਕਰਾਂ? ਮੈਂ ਐਡੇ ਕਸ਼ਟਾਂ ਦੇ ਮੂੰਹ ਕਿਉਂ ਆ ਗਈ? ਤੂੰ ਬਖ਼ਸ਼ੰਦ ਹੈ, ਬਖਸ਼! ਬਖ਼ਸ਼! ਮੈਂ ਕੀ ਕਰਾਂ, ਹਾਇ! ਮੈਂ ਕੀ ਕਰਾਂ, ਕੀ ਕਰਾਂ, ਕੀ ਕਰਾਂ? ਸ੍ਰੀ ਵਾਹਿਗੁਰੂ! ਇਹ ਕੀ ਉਬਾਲ ਉਠਿਆ? ਮੇਰੀ ਸਮਝ ਬੀ ਹੁਣ ਕੰਮ ਨਹੀਂ ਕਰਦੀ! ਮੈਂ ਗਈ, ਕਰਤਾਰ! ਮੈਂ ਗਈ, ਉਫੁ...... ਹਾਇ! ਕਲਗੀਆਂ ਵਾਲਿਆ!......ਕ੍ਰਿਪਾ......

ਹਾਇ! ਮੈਂ ਕੀ ਕਰਾਂ, ਮੈਂ ਕੀ ਕਰਾਂ। ਹੁਣ ਤਾਂ ਪ੍ਰਾਣ ਬੀ ਚੱਲੇ ਹਨ।

ਮੈਂ ਕਿਨਾਂ ਦੁਖਾਂ ਨੂੰ ਫੜੀ ਗਈ? ਆਪ ਵਿਹਾਜੇ ਮਾਮਲੇ ਆਪੇ ਹੱਡ ਪਏ। ਹੇ ਦਇਆ! ਤੂੰ ਕਸਾਇਣ ਹੋ ਢੁੱਕੀ। ਮੈਂ ਦਇਆ ਹੀ ਕੀਤੀ ਤਾਂ ਮੈਂ ਫਸੀ, ਹੁਣ ਕੋਈ ਰਸਤਾ ਨਹੀਂ। ਹੈਂ......, ਆਹ ਜਿੰਦ! ਤੂੰਹੋਂ ਪਿੰਜਰੇ ਨੂੰ ਛਡ ਨਿਕਲ। ਉਫ਼ ਫੇਰ ਡੋਬ ਆਇਆ, ਮੈਂ ਗਈ।......(ਡੋਬ ਪੈ ਗਿਆ)।

-੧-