ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/101

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਫਰਸ਼ਾਂ ਤੇ ਰੁਲ ਰਹੀ ਹੈ ਕਿ ਅਰਸ਼ਾਂ ਤੇ ਕੁਰਸੀ ਨਸ਼ੀਨ ਹੋ ਰਹੀ ਹੈ। ........ਮੇਰੇ ਲਹੂ ਦਾ ਲਹੂ, ਮੇਰੇ ਜਿਗਰ ਦਾ ਜਿਗਰ, ਹਾਂ! ਮੈਥੋਂ ਕਿਕੁਰ ਧ੍ਰੀਕਿਆ ਗਿਆ। ........ਕੇਹੀਆਂ ਵਿਲਿੱਖਾਂ ਪੈ ਗਈਆਂ:

ਵਿੱਛੁੜ ਕੇ ਤੂੰ ਸੁਹਣੀਏਂ!
ਮੱਲਿਆ ਕਿਹੜਾ ਮੁੱਖ[1] ਨੀ?
ਨਿੱਜ ਜੰਮਦੀਓਂ ਤੂੰ ਬਚੜੀਏ!
ਅੰਤ ਚੰਗੇਰੀ ਕੁੱਖ ਨੀ!

...............

ਕਿਹਾ ਭੁਲਾਵਾ ਛਲ ਗਿਆ,
ਹੋ ਗਈ ਕੇਹੀ ਚੁੱਖ ਨੀ!
ਹਾਵੇ ਖਾ ਗਏ ਜਿੰਦੜੀ,
ਦਿਲ ਨੂੰ ਖਾ ਗਈ ਧੁੱਖ ਨੀ।

...............

ਡੋਲੇ ਬੇੜੀ ਸਿਦਕ ਦੀ,
ਲੱਦ ਗਏ 'ਦਿਲ ਸੁੱਖ' ਨੀਂ।
ਸੁਪਨੇ ਵਿਚ ਹੀ ਆ ਮਿਲੇਂ,
ਦੇਖਾਂ ਤੇਰਾ ਮੁੱਖ ਨੀ।

...............

ਸੋ ਕਨਸੋ ਕੁਈ ਘੱਲ ਦੇਇ,
ਠਰੇ ਦਿਲੇ ਦੀ ਝੁੱਖ ਨੀ।
ਕਿਵੇਂ ਕਦੇ ਤੂੰ ਆ ਮਿਲੇਂ,
ਮਿਟੇ ਤੜਫਵੀਂ ਭੁੱਖ ਨੀ।


  1. 'ਮੁਲਕ' ਦਾ ਸੰਖੇਪ ਪੰਜਾਬੀ ਸਰੂਪ ਗੀਤਾਂ ਵਿਚ ‘ਮੁੱਖ' ਹੈ।
    ਯਥਾ:-‘ਇਕ ਮੋਏਇਕ ਵਿਛੁੜੇ ਇਕਨਾ ਮੱਲ ਲਏ ‘ਮੁੱਖ'।

-੯੫-